ਚੰਡੀਗੜ, 1 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਵੱਲੋਂ ਲੋਕ ਸਭਾ ਵਿਚ ਪੇਸ਼ ਕੇਂਦਰੀ ਬਜਟ 2020-21 ਨੂੰ ਵਿਕਾਸ ਮੁੱਖੀ, ਗਰੀਬ ਹਿਤੈਸ਼ੀ ਅਤੇ ਭਵਿੱਖ ਦੇ ਅਨੁਕੂਲ ਦੱਸਦੇ ਹੋਏ ਕਿਹਾ ਕਿ ਬਜਟ ਵਿਚ ਖੇਤੀਬਾੜੀ, ਸਖੂਮ, ਲਘੂ ਤੇ ਮਧਮ ਉਦਮਿਆਂ ਅਤੇ ਸਮਾਜਿਕ ਭਲਾਈ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਦਿੱਤੇ ਜਾਣ ਨਾਲ ਹਰਿਆਣਾ ਦੇ ਲੋਕਾਂ ਦੇ ਜੀਵਨ ਨੂੰ ਵਧੀਆ ਬਣਾਉਣ ਵਿਚ ਵਿਸ਼ੇਸ਼ ਮਦਦ ਮਿਲੇਗੀ|
ਉਨਾਂ ਕਿਹਾ ਕਿ ਮਹੱਤਵਪੂਰਨ ਬਜਟ ਵੰਡ ਅਤੇ ਕਿਸਾਨਾਂ ਲਈ 16 ਪੁਆਇੰਟ ਯੋਜਨਾ, ਟੈਕਸਦਾਤਾਵਾਂ ਨੂੰ ਰਾਹਤ, ਆਯੂਸ਼ਮਾਨ ਭਾਰਤ ਯੋਜਨਾ ਦੇ ਵਿਸਤਾਰ ਸਮੇਤ ਸੁਸ਼ਾਸਨ ਅਤੇ ਇਜ ਆਫ ਲਿਵਿੰਗ ਨੂੰ ਪ੍ਰੋਤਸਾਹਨ ਦੇਣ ਦੇ ਐਲਾਨਾਂ ਨਾਲ ਇੰਨਾਂ ਮਹੱਤਵਪੂਰਨ ਖੇਤਰਾਂ ਵਿਚ ਰਾਜ ਸਰਕਾਰ ਦੇ ਚਲ ਰਹੇ ਅਤੇ ਭਾਵੀ ਯੋਜਨਾਗਤ ਯਤਨਾਂ ਵਿਚ ਹੋਰ ਵੱਧ ਤਾਲਮੇਲ ਬਣਾਉਣ ਵਿਚ ਮਦਦ ਮਿਲੇਗੀ|
ਗਰੀਬ ਹਿਤੈਸ਼ੀ, ਕਿਸਾਨ ਹਿਤੈਸ਼ੀ ਅਤੇ ਆਮ ਆਦਮੀ ਹਿਤੈਸ਼ੀ ਬਜਟ ਪੇਸ਼ ਕਰਨ ਲਈ ਕੇਂਦਰੀ ਵਿੱਤ ਮੰਤਰੀ ਨੂੰ ਵੱਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਕਿ ਬਜਟ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਪ੍ਰੋਤਸਾਹਨ ਦੇਣ ਦੇ ਨਾਲ-ਨਾਲ ਆਰਥਿਕ ਵਿਕਾਸ ਨੂੰ ਇਕ ਫੈਸਲਾਕੁਨ ਵਾਧਾ ਦੇਵੇਗਾ| ਉਨਾਂ ਨੇ ਸੂਖਮ, ਲਘੂ ਅਤੇ ਮੱਧਮ ਉਦਮਿਆਂ ਦੇ ਆਡਿਟ ਲਈ ਟਰਨਓਵਰ ਸੀਮਾ ਨੂੰ ਇਕ ਕਰੋੜ ਰੁਪਏ ਤੋਂ ਵੱਧਾ ਕੇ 5 ਕਰੋੜ ਰੁਪਏ ਕੀਤੇ ਜਾਣ ਦੀ ਵੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ|
ਜਿਲਾ ਹਿਸਾਰ ਦੇ ਪਿੰਡ ਰਾਖੀਗੜੀ ਨੂੰ ਆਨ-ਸਾਇਟ ਅਜਾਇਬਘਰ ਨਾਲ ਇਕ ਵਧੀਆ ਥਾਂ ਵੱਜੋਂ ਵਿਕਸਿਤ ਕਰਨ ਦੇ ਐਨਾਨ ਲਈ ਕੇਂਦਰੀ ਵਿੱਤ ਮੰਤਰੀ ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਹੁਣ ਰਾਖੀਗੜੀ ਨੂੰ ਕੌਮਾਂਤਰੀ ਪੱਧਰ ‘ਤੇ ਪਛਾਣ ਮਿਲੇਗੀ| ਉਨਾਂ ਕਿਹਾ ਕਿ ਰਾਖੀਗੜੀ ਸਿੰਧੂ ਘਾਟੀ ਸਭਿਅਤਾ ਦਾ ਇਕ ਇਤਿਹਾਸਕ ਸ਼ਹਿਰ ਹੈ|
ਉਨਾਂ ਕਿਹਾ ਕਿ ਇਸ ਫੈਸਲੇ ਨਾਲ ਨਾ ਸਿਰਫ ਦੁਨਿਆ ਦੇ ਨਕਸ਼ੇ ‘ਤੇ ਰਾਖੀਗੜੀ ਨੂੰ ਖਾਸ ਥਾਂ ਮਿਲੇਗੀ, ਸਗੋਂ ਸੂਬੇ ਦਾ ਮਾਲੀਆ ਵੀ ਵੱਧੇਗਾ, ਕਿਉਂਕਿ ਇਸ ਨਾਲ ਸੈਲਾਨੀ ਥਾਂ ਵੱਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਇਸ ਪਿੰਡ ਦੇ ਨੌਜੁਆਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ|