ਚੰਡੀਗੜ, 15 ਫਰਵਰੀ (ਪਿਯੂਸ਼ ਗੁਪਤਾ) – ਹਰਿਆਣਾ ਦੇ ਟਰਾਂਸਪੋਰਟ ਤੇ ਖਨਨ ਮੰਤਰੀ ਮੂਲ ਚੰਦ ਸ਼ਰਮਾ ਨੇ ਪਿਛਲੀ ਰਾਤ ਫਰੀਦਾਬਾਦ, ਸੋਹਣਾ, ਤਾਵੜੂ, ਗੁਰੂਗ੍ਰਾਮ ਤੇ ਨੂੰਹ ਆਦਿ ਖੇਤਰਾਂ ਵਿਚ ਨਾਜਾਇਜ ਖਨਨ ਅਤੇ ਓਵਰਲੋਡਿੰਗ ਵਾਹਨਾਂ ਦੀ ਚੈਕਿੰਗ ਦੀ ਮੁਹਿੰਮ ਚਲਾਈ ਅਤੇ ਇਸ ਮੁਹਿੰਮ ਵਿਚ ਉਹ ਖੁਦ ਰਾਤ 8 ਵਜੇ ਤੋਂ ਸਵੇਰੇ 4 ਵਜੇ ਤਕ ਹਾਜਿਰ ਰਹੇ| ਇਸ ਮੁਹਿੰਮ ਦੌਰਾਨ ਕੁਲ 35 ਡੰਪਰਾਂ ਨੂੰ ਜਬਤ ਕਰਕੇ ਲਗਭਗ ਕਰੀਬ 25 ਲੱਖ ਦਾ ਜੁਰਮਾਨਾ ਕੀਤਾ|
ਇਹ ਮੁਹਿੰਮ ਫਰੀਦਾਬਾਦ ਤੋਂ ਸ਼ੁਰੂ ਕੀਤੀ ਗਈ ਅਤੇ ਟਰਾਂਸਪੋਰਟ ਮੰਤਰੀ ਨਾਲ ਖਨਨ ਤੇ ਆਰਟੀਓ ਵਿਭਾਗ ਦੇ ਅਧਿਕਾਰੀ ਅਤੇ ਤਿੰਨਾਂ ਜਿਲਿਆਂ ਦੇ ਪੁਲਿਸ ਦੇ ਅਧਿਕਾਰੀ ਵੀ ਮੌਜ਼ੂਦ ਰਹੇ| ਇਸ ਦੌਰਾਨ ਖਨਨ ਮੰਤਰੀ ਨੇ ਖਨਨ ਮਾਫੀਆਂ ਨੂੰ ਤਾੜਨੇ ਹੋਏ ਕਿਹਾ ਕਿ ਹਰਿਆਣਾ ਵਿਚ ਨਾਜਾਇਜ ਖਨਨ ਅਤੇ ਓਵਰਲੋਡਿੰਗ ਨਹੀਂ ਚਲੇਗੀ| ਉਨਾਂ ਕਿਹਾ ਕਿ ਇਸ ਤਰਾਂ ਦੇ ਛਾਪੇਮਾਰੀ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਹਰਿਆਣਾ ਦੇ ਵੱਖ-ਵੱਖ ਹਿਸਿਆਂ ਵਿਚ ਵੀ ਇਸ ਤਰਾਂ ਦੀ ਛਾਪੇਮਾਰੀ ਕੀਤੀ ਜਾਵੇਗੀ|
ਇਸ ਮੁਹਿੰਮ ਦੌਰਾਨ ਖਨਨ ਮਾਫਿਆਂ ਦਾ ਰਸਤਾ ਕਲਿਅਰ ਦੱਸਣ ਵਾਲ ਗਿਰੋਹ ਦੇ 3 ਮੈਂਬਰਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ| ਇਸ ਦੌਰਾਨ ਪੁਲਿਸ ਨੇ ਆਈ-20, ਇਕ ਕਰੇਟਾ ਸਮੇਤ ਤਿੰਨ ਗੱਡੀਆ ਨੂੰ ਜਬਤ ਕੀਤਾ| ਗ੍ਰਿਫਤਾਰ ਕੀਤੇ ਗਏ ਇਹ ਤਿੰਨੋਂ ਸੂਚਨਾ ਦੇਣ ਵਾਲੇ ਮੈਂਬਰ ਵਿਭਾਗ ਵੱਲੋਂ ਚੈਕਿੰਗ ਬਾਰੇ ਓਵਰਲੋਡ ਅਤੇ ਨਾਜਾਇਜ ਢੰਗ ਨਾਲ ਖਨਨ ਮਾਫਿਆਂ ਨੂੰ ਰਸਤਾ ਸਾਫ ਹੋਣ ਦਾ ਸੰਕੇਤ ਦਿੰਦੇ ਸਨ| ਇਸ ਛਾਪੇਮਾਰੀ ਦੌਰਾਨ ਡੰਪਰ ਡਾਇਵਰ ਨਾਜਾਇਜ ਤੌਰ ‘ਤੇ ਭਰ ਕੇ ਲਿਆਏ ਹੋਏ ਪੱਥਰਾਂ ਨੂੰ ਸੜਕ ਦੇ ਕਿਨਾਰੇ ਪਾ ਕੇ ਭੱਗ ਗਏ ਅਤੇ ਡੰਪਰ ਡਰਾਇਰਾਂ ਨੇ ਪ੍ਰਸ਼ਾਸਨ ਨੂੰ ਗੁਮਰਾਹ ਕਰਨ ਲਈ ਨੰਬਰ ਪਲੇਟ ‘ਤੇ ਗ੍ਰੀਸ ਲਗਾਈ ਸੀ| ਮੰਤਰੀ ਨੇ ਸਾਰੇ ਇਲਾਕੇ ਦੇ ਥਾਣਾ ਇੰਚਾਰਜਾਂ ਨੂੰ ਸਖਤ ਆਦੇਸ਼ ਦਿੰਦੇ ਹੋਏ ਕਿਹਾ ਕਿਹਾ ਕਿਸੇ ਵੀ ਥਾਣੇ ਦੀ ਸੀਮਾ ਵਿਚ ਜੇਕਰ ਓਵਰਲੋਡ ਵਾਹਨ ਗੁਜਰੇ ਤਾਂ ਯੋਗ ਕਾਰਵਾਈ ਕੀਤੀ ਜਾਵੇ|