ਸਿਆਟਲ, 6 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ):- ਸਿਆਟਲ ਸਿਟੀ ਕੌਾਸਲ ‘ਚ ਇਕ ਵਿਸ਼ੇਸ਼ ਇਜਲਾਸ ਦੌਰਾਨ ਭਾਰਤ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ (ਸੀ. ਏ. ਏ. ਅਤੇ ਐਨ. ਆਰ. ਸੀ.) ਨਾਗਰਿਕਤਾ ਸੋਧ ਕਾਨੂੰਨ ਦੇ ਿਖ਼ਲਾਫ਼ ਮਤਾ ਪਾਸ ਕਰ ਕੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ | ਅੱਜ ਸਿਟੀ ਕੌਾਸਲ ਦੇ ਵਿਸ਼ੇਸ਼ ਇਜਲਾਸ ਦੌਰਾਨ ਇਕੋ-ਇਕ ਭਾਰਤੀ ਸਿਟੀ ਕੌਾਸਲ ਮੈਂਬਰ ਮੈਡਮ ਕਸ਼ਾਮਾ ਸਾਵੰਤ ਨੇ ਮੋਦੀ ਸਰਕਾਰ ਿਖ਼ਲਾਫ਼ ਮਤਾ ਪੇਸ਼ ਕੀਤਾ, ਜਿਸ ‘ਚ ਉਸ ਨੇ ਕਿਹਾ ਕਿ ਇਹ ਕਾਨੂੰਨ ਭਾਰਤ ਦੇ ਘੱਟ ਗਿਣਤੀ ਲੋਕਾਂ ਲਈ ਕਾਲਾ ਕਾਨੂੰਨ ਹੈ, ਜਿਸ ਨਾਲ ਉਨ੍ਹਾਂ ‘ਤੇ ਹੋਰ ਅੱਤਿਆਚਾਰ ਹੋਵੇਗਾ, ਜਿਸ ਨੂੰ ਅਸੀਂ ਹਰਗਿਜ਼ ਬਰਦਾਸ਼ਤ ਨਹੀਂ ਕਰ ਸਕਦੇ | ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਇਹ ਮਤਾ ਭਾਰਤ ਸਰਕਾਰ ਦੇ ਿਖ਼ਲਾਫ਼ ਪਾਸ ਕਰ ਦਿੱਤਾ ਗਿਆ | ਇਸ ਵਿਸ਼ੇਸ਼ ਇਜਲਾਸ ‘ਚ ਮੋਦੀ ਭਗਤ ਵੀ ਭਾਰੀ ਗਿਣਤੀ ‘ਚ ਪਹੁੰਚੇ ਸਨ ਜਿਨ੍ਹਾਂ ਨੇ ਮਤੇ ਦਾ ਅਤੇ ਕੌਾਸਲ ਮੈਂਬਰ ਕਸ਼ਾਮਾ ਸਾਵੰਤ ਦਾ ਵਿਰੋਧ ਕੀਤਾ ਤੇ ਭਾਰੀ ਰੌਲ਼ਾ-ਰੱਪਾ ਪਾਇਆ, ਜਿਸ ਕਾਰਨ ਕੁਝ ਸਮੇਂ ਲਈ ਇਜਲਾਸ ਰੋਕਣਾ ਵੀ ਪਿਆ ਪਰ ਬਾਅਦ ਵਿਚ ਇਹ ਮਤਾ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ | ਸਿਟੀ ਕੌਾਸਲ ਮੈਂਬਰ ਕਸ਼ਾਮਾ ਸਾਵੰਤ ਨੇ ‘ਅਜੀਤ’ ਨਾਲ ਖ਼ਾਸ ਗੱਲਬਾਤ ਦੌਰਾਨ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਵੇਂ ਮਨੁੱਖਤਾ ਦਾ ਘਾਣ ਕਰਨ ਅਤੇ ਲੋਕਾਂ ਵਿਚ ਵੰਡੀਆਂ ਪਾਉਣ ‘ਤੇ ਤੁਰੇ ਹੋਏ ਹਨ, ਜਿਨ੍ਹਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਸਾਰੇ ਸਿਟੀ ਕੌਾਸਲ ਮੈਂਬਰਾਂ ਦਾ ਮਤੇ ਨੂੰ ਸਮਰਥਨ ਦੇਣ ‘ਤੇ ਧੰਨਵਾਦ ਕੀਤਾ | ਇਸ ਮੌਕੇ ਸਿਆਟਲ ਦੀ ਮੁਸਲਿਮ ਜਥੇਬੰਦੀ ‘ਆਈ. ਏ. ਐਮ. ਸੀ.’ ਦੇ ਮੈਂਬਰ ਵੀ ਕਾਫ਼ੀ ਗਿਣਤੀ ਵਿਚ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਇਸ ਮਤੇ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਹਸਨ ਖ਼ਾਨ ਨੇ ਸਿਟੀ ਕੌਾਸਲ ਮੈਂਬਰ ਦਾ ਵਿਸ਼ੇਸ਼ ਧੰਨਵਾਦ ਕੀਤਾ |
ਸਿਆਟਲ ਦੇ ਪ੍ਰਮੁੱਖ ਚਾਰ ਗੁਰੂ ਘਰਾਂ ਅਤੇ ਖ਼ਾਲਸਾ ਗੁਰਮਤਿ ਸੈਂਟਰ ਫੈਡਰਲਵੇਅ ਨੇ ਪਹਿਲਾਂ ਹੀ ਸਰਬਸੰਮਤੀ ਨਾਲ ਜਸਮੀਤ ਸਿੰਘ ਤੇ ਹੀਰਾ ਸਿੰਘ ਭੁੱਲਰ ਵਲੋਂ ਤਿਆਰ ਕਰ ਕੇ ਸਿਟੀ ਆਫ਼ ਸਿਆਟਲ ਨੂੰ ਭੇਜੇ ਮਤੇ ‘ਚ ਭਾਰਤ ਦੇ ਇਸ ਕਾਲੇ ਕਾਨੂੰਨ ਦਾ ਸਖ਼ਤ ਵਿਰੋਧ ਕਰ ਚੁੱਕੇ ਹਨ | ਇਸ ਮੌਕੇ ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ, ਹੀਰਾ ਸਿੰਘ ਭੁੱਲਰ, ਰਣਜੀਤ ਕੌਰ ਪੰਨੂੰ, ਕੁਲਵਿੰਦਰ ਸਿੰਘ ਪੰਨੂੰ, ਇੰਦਰਜੀਤ ਸਿੰਘ ਬੱਲੋਵਾਲ ਆਦਿ ਸ਼ਾਮਿਲ ਹਨ |
