No Result
View All Result
Monday, March 2, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਲੋੜਵੰਦਾਂ ਲਈ ਖੂਨ ਦੀ ਹਰੇਕ ਬੂੰਦ ਜੀਵਨ-ਦਾਨ: ਵਿਜੈ ਇੰਦਰ ਸਿੰਗਲਾ

admin by admin
December 1, 2019
in PUNJAB
0
ਲੋੜਵੰਦਾਂ ਲਈ ਖੂਨ ਦੀ ਹਰੇਕ ਬੂੰਦ ਜੀਵਨ-ਦਾਨ: ਵਿਜੈ ਇੰਦਰ ਸਿੰਗਲਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਭਵਾਨੀਗੜ ਵਿਖੇ ਖੂਨਦਾਨ ਕੈਂਪ ਦਾ ਆਯੋਜਨ
ਭਵਾਨੀਗੜ, 1 ਦਸੰਬਰ (ਸੁਨੀਲ ਗਰਗ) : ਸੜਕ ਹਾਦਸਿਆਂ ਜਾਂ ਹੋਰ ਦੁਖਾਂਤਕ ਘਟਨਾਵਾਂ ਸਮੇਂ ਜੇ ਪੀੜਤ ਵਿਅਕਤੀਆਂ ਨੂੰ ਸਮੇਂ ਸਿਰ ਖੂਨ ਮਿਲ ਜਾਵੇ ਤਾਂ ਕੀਮਤੀ ਜਾਨ ਬਚਣ ਦੀ ਸੰਭਾਵਨਾ ਕਾਫ਼ੀ ਹੱਦ ਤੱਕ ਵਧ ਜਾਂਦੀ ਹੈ ਅਤੇ ਲੋੜਵੰਦ ਲੋਕਾਂ ਦੀ ਇਸ ਵੱਡੀ ਸੇਵਾ ਵਿੱਚ ਹਰੇਕ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਕੇ ਨਿਯਮਤ ਤੌਰ ’ਤੇ ਆਪਣਾ ਯੋਗਦਾਨ ਲਾਜ਼ਮੀ ਪਾਉਣਾ ਚਾਹੀਦਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਗੁਰੂ ਤੇਗ ਬਹਾਦਰ ਸਟੇਡੀਅਮ, ਭਵਾਨੀਗੜ ਵਿਖੇ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਮਗਰੋਂ ਕੀਤਾ।
ਜ਼ਿਕਰਯੋਗ ਹੈ ਕਿ ਇਹ ਖੂਨਦਾਨ ਕੈਂਪ ਭਵਾਨੀਗੜ ਦੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਸ੍ਰੀ ਸਿੰਗਲਾ ਨੇ ਕਿਹਾ ਕਿ ਖੂਨ ਦੀ ਕਮੀ ਕਾਰਨ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝਣ ਵਾਲਿਆਂ ਲਈ ਖੂਨ ਦੀ ਹਰੇਕ ਬੂੰਦ ਜੀਵਨ ਦਾਨ ਹੋ ਨਿਬੜਦੀ ਹੈ, ਇਸ ਲਈ ਆਪਣੇ ਆਲੇ ਦੁਆਲੇ ਜਿੱਥੇ ਹੋਰਨਾਂ ਵਿਅਕਤੀਆਂ ਨੂੰ ਖੂਨਦਾਨ ਕਰਨ ਦੀ ਪ੍ਰੇਰਨਾ ਦਿੰਦੇ ਰਹਿਣਾ ਚਾਹੀਦਾ ਹੈ, ਉਥੇ ਹੀ ਸਿਹਤਮੰਦ ਨਾਗਰਿਕਾਂ ਨੂੰ ਖੁਦ ਵੀ ਮਨੁੱਖਤਾ ਦੇ ਭਲੇ ਲਈ ਕਾਰਜਸ਼ੀਲ ਰਹਿਣ ਦੀ ਲੋੜ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਖੂਨਦਾਨ ਮਹਾਂ ਦਾਨ ਹੁੰਦਾ ਹੈ ਅਤੇ ਹਰ ਤੰਦਰੁਸਤ ਵਿਅਕਤੀ ਨੂੰ ਸਵੈ ਇੱਛੁਕ ਖੂਨਦਾਨੀ ਵਜੋਂ ਆਪਣਾ ਨਾਮ ਬਲੱਡ ਬੈਂਕ ’ਚ ਜ਼ਰੂਰ ਦਰਜ ਕਰਾਉਣਾ ਚਾਹੀਦਾ ਹੈ ਤਾਂ ਜੋ ਲੋੜ ਪੈਣ ’ਤੇ ਉਸਦੀਆਂ ਸੇਵਾਵਾਂ ਲਈਆਂ ਜਾ ਸਕਣ।
ਸ੍ਰੀ ਸਿੰਗਲਾ ਨੇ ਸਮੂਹ ਹਾਜ਼ਰੀਨ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ-ਸਮੇਂ ’ਤੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਅਜਿਹੇ ਉਪਰਾਲੇ ਕਰਨ ਦੀ ਜ਼ਰੂਰਤ ਹੈ, ਜਿਸ ਨਾਲ ਖੂਨਦਾਨ ਕਰਨ ਦੀ ਜਾਗਰੂਕਤਾ ਨੂੰ ਵੱਡੇ ਪੱਧਰ ’ਤੇ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਹਸਪਤਾਲਾਂ ਵਿੱਚ ਖੂਨ ਦੀ ਘਾਟ ਕਾਰਨ ਜਿੰਦਗੀ ਅਤੇ ਮੌਤ ਵਿਚਾਲੇ ਜੂਝਣ ਵਾਲਿਆਂ ਨੂੰ ਬਚਾਇਆ ਜਾ ਸਕੇ। ਕੈਂਪ ਦੌਰਾਨ 121 ਯੂਨਿਟ ਖੂਨਦਾਨ ਕੀਤਾ ਗਿਆ ਅਤੇ ਖੂਨਦਾਨੀਆਂ ਨੂੰ ਕੈਬਨਿਟ ਮੰਤਰੀ ਨੇ ਸਨਮਾਨਿਤ ਵੀ ਕੀਤਾ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਸ਼ਲਾਘਾ ਕੀਤੀ।
ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਸ੍ਰੀ ਵਰਿੰਦਰ ਪੰਨਵਾਂ ਸਮੇਤ ਵੱਡੀ ਗਿਣਤੀ ਵਿੱਚ ਹੋਰ ਆਗੂ, ਵਲੰਟੀਅਰ ਅਤੇ ਵਰਕਰ ਵੀ ਹਾਜ਼ਰ ਸਨ।

Post Views: 57
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਸਿਵ ਸੇਨਾ ਹਿੰਦੁਸਤਾਨ ਦੀ ਮਹਿਲਾ ਸਾਖਾ ਵੱਲੋ ਰੋਸ ਪ੍ਦਰਸਨ :- ਰਾਜਵੀਰ ਕੋਰ ਵਰਮਾ

Next Post

ਪਾਕਿ ਰੇਲਵੇ ਮੰਤਰੀ ਸ਼ੇਖ ਰਸ਼ੀਦ ਦੇ ਬਿਆਨ ਨੇ ਪੈਦਾ ਕੀਤੀ ਕੁੜੱਤਣ, ਕਰਤਾਰਪੁਰ ਲਾਂਘੇ ‘ਤੇ ਰੇਲਵੇ ਮੰਤਰੀ ਦਾ ਬਿਆਨ ਹਾਲਾਤਾਂ ਦੇ ਉਲਟ ਮੰਦਭਾਗਾ : ਭਾਈ ਲੌਂਗੋਵਾਲ

Next Post
ਪਾਕਿ ਰੇਲਵੇ ਮੰਤਰੀ ਸ਼ੇਖ ਰਸ਼ੀਦ ਦੇ ਬਿਆਨ ਨੇ ਪੈਦਾ ਕੀਤੀ ਕੁੜੱਤਣ,  ਕਰਤਾਰਪੁਰ ਲਾਂਘੇ ‘ਤੇ ਰੇਲਵੇ ਮੰਤਰੀ ਦਾ ਬਿਆਨ ਹਾਲਾਤਾਂ ਦੇ ਉਲਟ ਮੰਦਭਾਗਾ : ਭਾਈ ਲੌਂਗੋਵਾਲ

ਪਾਕਿ ਰੇਲਵੇ ਮੰਤਰੀ ਸ਼ੇਖ ਰਸ਼ੀਦ ਦੇ ਬਿਆਨ ਨੇ ਪੈਦਾ ਕੀਤੀ ਕੁੜੱਤਣ, ਕਰਤਾਰਪੁਰ ਲਾਂਘੇ 'ਤੇ ਰੇਲਵੇ ਮੰਤਰੀ ਦਾ ਬਿਆਨ ਹਾਲਾਤਾਂ ਦੇ ਉਲਟ ਮੰਦਭਾਗਾ : ਭਾਈ ਲੌਂਗੋਵਾਲ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800