ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਬਾਕੀ ਸਮੇਂ ਲਈ ਕਾਂਗਰਸ ਦੇ ਡੀਕੇ ਸੁਰੇਸ਼, ਦੀਪਕ ਬੈਜ ਅਤੇ ਨਕੁਲ ਨਾਥ ਨੂੰ ਲੋਕ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।ਇਸ ਦੇ ਨਾਲ ਸਦਨ ਨੂੰ ਅਣਮਿੱਥੇ ਸਮੇਂ ਲਈ ਉਠਾਅ ਦਿੱਤਾ ਗਿਆ ਹੈ। ਸਦਨ ਦੇ ਅਪਮਾਣ ਦੇ ਮਾਮਲੇ ਵਿੱਚ ਹੁਣ ਤੱਕ ਲੋਕ ਸਭਾ ਦੇ ਕੁੱਲ 100 ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਵੀਰਵਾਰ ਨੂੰ 13, ਇਸ ਹਫਤੇ ਸੋਮਵਾਰ ਨੂੰ 33, ਮੰਗਲਵਾਰ ਨੂੰ 49 ਅਤੇ ਬੁੱਧਵਾਰ ਨੂੰ ਦੋ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਸੀ।