No Result
View All Result
Monday, March 2, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਮੈਂ ਸਿੱਖ ਰੈਫਰੈਂਡਮ 2020 ਦੀ ਹਮਾਇਤ ਨਹੀਂ ਕਰਦਾ – ਖਹਿਰਾ

admin by admin
June 18, 2018
in PUNJAB
0
ਮੈਂ ਸਿੱਖ ਰੈਫਰੈਂਡਮ 2020 ਦੀ ਹਮਾਇਤ ਨਹੀਂ ਕਰਦਾ – ਖਹਿਰਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ – ਸਿੱਖ ਰੈਫਰੈਂਡਮ 2020 ‘ਤੇ ਬਿਆਨਬਾਜ਼ੀ ਕਾਰਨ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਪਿਛਲੇ 2 ਦਿਨਾਂ ਤੋਂ ਵਿਵਾਦਾਂ ‘ਚ ਘਿਰ ਹੋਏ ਹਨ। ਅੱਜ ਸੁਖਪਾਲ ਖਹਿਰਾ ਵੱਲੋਂ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਗਈ ਕਿ ਉਹਨਾਂ ਵੱਲੋਂ ਸਿੱਖ ਰੈਫਰੈਂਡਮ 2020 ਬਾਰੇ ਕੋਈ ਵੀ ਅਜਿਹਾ ਬਿਆਨ ਦਿੱਤਾ ਹੀ ਨਹੀਂ ਗਿਆ ਸੀ ਜਿਸ ਨਾਲ ਵਿਵਾਦ ਪੈਦਾ ਹੋ ਸਕੇ। ਉਹਨਾਂ ਇੱਕ ਨਿੱਜੀ ਟੀ.ਵੀ ਇੰਟਰਵੀਊ ‘ਚ ਕਿਹਾ ਕਿ ਉਹਨਾਂ ਵੱਲੋਂ ਦਿੱਤੇ ਗਏ ਬਿਆਨ ਨੂੰ ਮੀਡੀਆ ਵੱਲੋਂ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਖਹਿਰਾ ਨੇ ਕਿਹਾ ਕਿ ਉਹ ਇੰਨੇ ਕਮਜ਼ੋਰ ਤੇ ਕਾਇਰ ਕਿਸਮ ਦੇ ਇਨਸਾਨ ਨਹੀਂ ਹਨ ਕਿ ਆਪਣਾ ਬਿਆਨ ਦੇ ਕੇ ਬਾਅਦ ਵਿਚ ਉਸੇ ਤੋਂ ਮੁੱਕਰ ਜਾਣ। ਉਹਨਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਮੀਡੀਆ ਨਾਲ ਜੋ ਰਾਬਤਾ ਹੋਇਆ ਹੈ ਉਸ ਵਿਚੋਂ ਕੋਈ ਇਕ ਵਿਅਕਤੀ ਵੀ ਉਹ ਕਲਿੱਪ ਪੇਸ਼ ਕਰ ਦੇਣ ਜਿਸ ਵਿਚ ਉਹਨਾਂ ਕਿਹਾ ਹੋਵੇ ਕਿ ਉਹ ਰੈਫਰੈਂਡਮ 2020 ਦੀ ਹਮਾਇਤ ਕਰਦੇ ਹਨ, ਤਾਂ ਜੋ ਵੀ ਕਹੋਗੇ, ਉਹ ਕਰਨ ਨੂੰ ਤਿਆਰ ਹਨ। ਖਹਿਰਾ ਨੇ ਇਸ ਪੂਰੇ ਮਾਮਲੇ ਦੀ ਸੱਚਾਈ ਬਿਆਨ ਕਰਦਿਆਂ ਕਿਹਾ ਕਿ ਜਦੋਂ ਉਹ ਪੰਜਾਬ ਵਿਧਾਨ ਸਭਾ ‘ਚੋਂ ਸਪੀਕਰ ਨੂੰ ਮਿਲ ਕੇ ਬਾਹਰ ਆਏ ਤਾਂ ਇੱਕ ਅੰਗ੍ਰੇਜ਼ੀ ਅਖ਼ਬਾਰ ਦੇ ਪੱਤਰਕਾਰ ਵੱਲੋਂ ਉਹਨਾਂ ਤੋਂ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੱਤਾ ਅਤੇ ਜਿਸ ਵਿਚ ਉਹਨਾਂ ਰੈਫਰੈਂਡਮ 2020 ਦੇ ਹਮਾਇਤੀ ਹੋਣ ਦੀ ਕੋਈ ਗੱਲ ਨਹੀਂ ਆਖੀ। ਉਹਨਾਂ ਕਿਹਾ ਕਿ ਉਸ ਅੰਗ੍ਰੇਜ਼ੀ ਅਖ਼ਬਾਰ ਨੇ ਬਿਆਨ ਛਾਪ ਦਿੱਤਾ ਜਿਸ ਵਿਚ ਲਿਖਿਆ ਸੀ ਕਿ ‘ਖਹਿਰਾ 2020 ਰੈਫਰੈਂਡਮ’ ਦੀ ਹਾਮਇਤ ਕਰਦਾ ਹੈ। ਉਹਨਾਂ ਕਿਹਾ ਕਿ ਇਸ ਬਿਆਨ ਨੂੰ ਪੜ੍ਹਦਿਆਂ ਉਹਨਾਂ ਤੁਰੰਤ ਉਸ ਪੱਤਰਕਾਰ ਨਾਲ ਸੰਪਰਕ ਕੀਤਾ ਤੇ ਇਸ ਗਲਤ ਖ਼ਬਰ ਬਾਰੇ ਸ਼ਿਕਾਇਤ ਕੀਤੀ ਅਤੇ ਸ਼ਾਮ ਨੂੰ ਅਖ਼ਬਾਰ ਦੇ ਐਡੀਟਰ ਇਨ ਚੀਫ ਕੋਲ ਪੱਤਰਕਾਰ ਵੱਲੋਂ ਖਹਿਰਾ ਦਾ ਅਕਸ ਖਰਾਬ ਕਰਨ ਬਾਰੇ ਵੀ ਸ਼ਿਕਾਇਤ ਕੀਤੀ । ਉਹਨਾਂ ਕਿਹਾ ਕਿ ਜਿਹੜੀ ਗੱਲ ਉਹਨਾਂ ਵੱਲੋਂ ਆਖੀ ਨਹੀਂ ਗਈ, ਉਸ ‘ਤੇ ਬਿਨਾ ਪੁੱਛੇ ਇਹ ਬਿਆਨ ਛਾਪਿਆ ਗਿਆ। ਖਹਿਰਾ ਨੇ ਇਸ ਮਾਮਲੇ ਸਬੰਧੀ ਡੀਜੀਪੀ ਸੁਰੇਸ਼ ਅਰੋੜਾ ‘ਤੇ ਵੀ ਇਲਜ਼ਾਮ ਲਗਾਏ ਹਨ ਕਿ ਖ਼ਬਰ ਛਾਪਣ ਵਾਲੇ ਪੱਤਰਕਾਰ ਦੇ ਡੀਜੀਪੀ ਪੰਜਾਬ ਤੇ ਦਿਨਕਰ ਗੁਪਤਾ ਡੀਜੀਪੀ ਇੰਟੈਲੀਜੈਂਸ ਨਾਲ ਸਬੰਧ ਹਨ। ਖਹਿਰਾ ਨੇ ਇਹ ਸਾਫ ਕਿਹਾ ਕਿ ਪਿਛਲੇ ਦਿਨਾਂ ਵਿਚ ਉਹਨਾਂ ਵੱਲੋਂ ਡਰੱਗ ਮਾਫੀਆ ਖਿਲਾਫ ਖੁੱਲ੍ਹ ਕੇ ਪਰਚਾਰ ਕੀਤਾ ਗਿਆ ਸੀ ਤੇ ਜਿਸਦੇ ਚਲਦਿਆਂ ਸਰਕਾਰ ਵੱਲੋਂ ਮੀਡੀਆ ਰਾਹੀਂ ਇਕ ਰਿਪੋਰਟ ਪਲਾਂਟ ਕਰਵਾਈ ਗਈ ਹੈ। ਖਹਿਰਾ ਨੇ ਇਸ ਗੱਲ ਨੂੰ ਸਪੱਸ਼ਟ ਕੀਤਾ ਕਿ ਉਹ ਸਿੱਖ ਰੈਫਰੈਂਡਮ 2020 ਦੇ ਸਮਰਥਕ ਨਹੀਂ ਹਨ।

Post Views: 44
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਕੇਂਦਰ ਵੱਲੋਂ ਸੁਰੱਖਿਆ ਬਲਾਂ ਨੂੰ ਦਹਿਸ਼ਤਗਰਦਾਂ ਖ਼ਿਲਾਫ਼ ਸਾਰੇ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਜਾਰੀ

Next Post

ਹਾਵਰਡ ਯੂਨੀਵਰਸਿਟੀ ਦੇ ਦਾਖਲਿਆਂ ‘ਚ ਨਸਲੀ ਭੇਦਭਾਵ ਦਾ ਦੋਸ਼, ਮੁਕੱਦਮਾ ਦਾਇਰ

Next Post
ਹਾਵਰਡ ਯੂਨੀਵਰਸਿਟੀ ਦੇ ਦਾਖਲਿਆਂ ‘ਚ ਨਸਲੀ ਭੇਦਭਾਵ ਦਾ ਦੋਸ਼, ਮੁਕੱਦਮਾ ਦਾਇਰ

ਹਾਵਰਡ ਯੂਨੀਵਰਸਿਟੀ ਦੇ ਦਾਖਲਿਆਂ 'ਚ ਨਸਲੀ ਭੇਦਭਾਵ ਦਾ ਦੋਸ਼, ਮੁਕੱਦਮਾ ਦਾਇਰ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800