No Result
View All Result
Wednesday, October 15, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home INDIA

ਮੁੱਖ ਮੰਤਰੀ ਵੱਲੋਂ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਦੇ 14 ਉੱਦਮੀਆਂ ਦਾ ਸਨਮਾਨ

admin by admin
December 5, 2019
in INDIA
0
ਮੁੱਖ ਮੰਤਰੀ ਵੱਲੋਂ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਦੇ 14 ਉੱਦਮੀਆਂ ਦਾ ਸਨਮਾਨ

ਐਵਾਰਡ ਸਮਾਰੋਹ ਦੌਰਾਨ ਉਦਯੋਗ ਤੇ ਵਪਾਰ ਮੰਤਰੀ ਸੁੰਦਰ ਸ਼ਾਮ ਅਰੋੜਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਉਦਯੋਗ ਤੇ ਵਪਾਰ ਵਿਨੀ ਮਹਾਜਨ ਅਤੇ ਡਾਇਰੈਕਟਰ ਉਦਯੋਗ ਸਿੱਬਨ ਸੀ

  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਮੋਹਾਲੀ, 5 ਦਸੰਬਰ (ਗੁਰਨਾਮ ਸਾਗਰ) : ਸੂਬੇ ਵਿੱਚ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਹੁਲਾਰਾ ਦੇਣ ਦੇ ਕਦਮ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਸ ਸੈਕਟਰ ਦੇ 14 ਉੱਦਮੀਆਂ ਦਾ ਇੱਕ-ਇੱਕ ਲੱਖ ਰੁਪਏ ਦੇ ਨਗਦ ਇਨਾਮ ਤੇ ਪ੍ਰਸੰਸਾ ਪੱਤਰ ਨਾਲ ਸਨਮਾਨ ਕੀਤਾ। ਮੁੱਖ ਮੰਤਰੀ ਨੇ ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ-2019 ਦੇ ਪਹਿਲੇ ਦਿਨ ਵੱਖ-ਵੱਖ ਸੈਕਟਰਾਂ ਵਿੱਚ ਉੱਦਮੀਆਂ ਨੂੰ ਐਵਾਰਡ ਦਿੱਤੇ। ਸੂਖਮ ਤੇ ਲਘੂ ਉਦਯੋਗ ਦੀ ਸ਼੍ਰੇਣੀ ਤਹਿਤ ਸੱਤ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਨਾਂ ਐਵਾਰਡੀਆਂ ਵਿੱਚ ਐਗਰੋ ਤੇ ਪ੍ਰੋਸੈਸਿੰਸ ਸੈਕਟਰ ਵਿੱਚ ਮੈਸਰਜ਼ ਧੀਮਾਨ ਫੂਡ ਪ੍ਰਾਈਵੇਟ ਲਿਮਿਟਡ ਜ਼ਿਲਾ ਜਲੰਧਰ ਅਤੇ ਮੈਸਰਜ਼ ਕੈਪਿਟਲ ਫੀਡਸ ਪ੍ਰਾਈਵੇਟ ਲਿਮਿਟਡ, ਜ਼ਿਲਾ ਪਟਿਆਲਾ ਨੂੰ ਸਨਮਾਨਿਤ ਕੀਤਾ ਗਿਆ। ਆਟੋ ਮੋਬਾਈਲਜ਼ ਅਤੇ ਆਟੋ ਪਾਰਟਸ ਦੇ ਸੈਕਟਰ ਵਿੱਚ ਮੈਸਰਜ਼ ਸਿਟੀਜ਼ਨ ਪ੍ਰੈਸ ਕੰਪੋਨੈਂਟ ਲੁਧਿਆਣਾ ਅਤੇ ਮੈਸਰਜ਼ ਗਿਲਾਰਡ ਇਲੈਕਟ੍ਰੋਨਿਕ ਪ੍ਰਾਈਵੇਟ ਲਿਮਿਟਡ ਐਸ.ਏ.ਐਸ. ਨਗਰ, ਟੈਕਸਟਾਈਲ ਸੈਕਟਰ ਵਿੱਚ ਮੈਸਰਜ਼ ਡਿਊਕ ਫੈਸ਼ਨ (ਇੰਡੀਆ) ਲਿਮਿਟਡ ਅਤੇ ਮੈਸਰਜ਼ ਕੁਡੁ ਨਿੱਟ ਪ੍ਰੋਸੈੱਸ ਪ੍ਰਾਈਵੇਟ ਲਿਮਿਟਡ ਲੁਧਿਆਣਾ, ਇੰਜੀਨਿਅਰਿੰਗ ਵਿੱਚ ਮੈਸਰਜ਼ ਿਸਟਲ ਇਲੈਕਟਿ੍ਰਕ ਕੰਪਲੀ ਪ੍ਰਾਈਵੇਟ ਲਿਮਿਟਡ ਲੁਧਿਆਣਾ ਅਤੇ ਮੈਸਰਜ਼ ਬਿਹਾਰੀ ਲਾਲ ਇਸਪਾਤ ਪ੍ਰਾਈਵੇਟ ਲਿਮਿਟਡ ਪਿੰਡ ਸਲਾਨੀ, ਜ਼ਿਲਾ ਫਤਹਿਗੜ ਸਾਹਿਬ, ਫਾਰਮਾਸੁਟੀਕਲ ਵਿੱਚ ਮੈਸਰਜ਼ ਕੋਨਸਰਨ ਫਾਰਮਾ ਲਿਮਿਟਡ ਲੁਧਿਆਣਾ, ਸਪੋਰਟਸ ਸੈਕਟਰ ਵਿੱਚ ਮੈਸਰਜ਼ ਨਿਵੀਆ ਸਿੰਥੈਟਿਕਸ ਪ੍ਰਾਈਵੇਟ ਲਿਮਿਟਡ ਯੁਨਿਟ ਨੰ:3 ਜਲੰਧਰ, ਹੈਂਡ ਟੂਲ ਵਿੱਚ ਮੈਸਰਜ਼ ਫਾਲਕੋਨ ਗਾਰਡਨ ਟੂਲਜ਼ ਪ੍ਰਾਈਵੇਟ ਲਿਮਿਟਡ ਲੁਧਿਆਣਾ ਅਤੇ ਮੈਸਰਜ਼ ਅਜੇ ਇੰਡਸਟਰੀਜ਼ ਜਲੰਧਰ ਅਤੇ ਚਮੜਾ ਉਦਯੋਗ ਵਿੱਚ ਮੈਸਰਜ਼ ਸਕੇਅ ਓਵਰਸੀਜ਼, ਲੈਦਰ ਕੰਪਲੈਕਸ ਜਲੰਧਰ ਨੂੰ ਸਨਮਾਨਿਤ ਕੀਤਾ ਗਿਆ।
ਇਹ ਐਵਾਰਡ, ਉਨਾਂ ਉਦਯੋਗਪਤੀਆਂ ਨੂੰ ਦਿੱਤੇ ਗਏ ਜਿਨਾਂ ਨੇ ਮਿਆਰੀ ਉਤਪਾਦਾਂ ਦੇ ਉਤਪਾਦਨ ਲਈ ਨਵੀਨਤਮ ਤੇ ਨਿਵੇਕਲੀ ਤਕਨਾਲੋਜੀ ਨੂੰ ਅਪਣਾਇਆ ਜਿਸ ਨਾਲ ਮਾਲੀਆ ਵਧਣ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਮਿਲੀ। ਇਹ ਐਵਾਰਡ ਬਾਕੀ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਅਜਿਹੀਆਂ ਤਕਨੀਕਾਂ ਤੇ ਆਧੁਨਿਕ ਪਹੁੰਚ ਅਪਣਾਉਣ ਲਈ ਵੀ ਪ੍ਰੇਰਿਤ ਕਰਨਗੇ। ਇਸ ਤੋਂ ਪਹਿਲਾਂ ਨਿਵੇਸ਼ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ 1 ਨਵੰਬਰ, 2019 ਤੋਂ ਲੈ ਕੇ 5 ਦਸੰਬਰ, 2019 ਤੱਕ 701 ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਐਚ.ਡੀ.ਐਫ.ਸੀ. ਬੈਂਕ ਵੱਲੋਂ 1104 ਕਰੋੜ ਰੁਪਏ ਦਾ ਕਰਜ਼ਾ ਵੰਡਿਆ ਗਿਆ।

Post Views: 196
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: latest punjabi newslive patiala newspatiala newspatiala newspaperspress ki takatpress ki taquatpunjabi newspapers in patailapunjabi university news
Previous Post

ਪਰਨੀਤ ਕੌਰ ਵੱਲੋਂ ਰੇਲਵੇ ਮੰਤਰੀ ਨਾਲ ਮੁਲਾਕਾਤ, ਪਟਿਆਲਾ ਹਲਕੇ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ

Next Post

ਜਪਾਨ ਦੀ ਟੀਮ ਵੱਲੋਂ ਪਟਿਆਲਾ ਦਾ ਦੌਰਾ- ਕੂੜੇ ਦੇ ਨਿਪਟਾਰੇ ਅਤੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਕੀਤਾ ਵਿਚਾਰ ਵਿਟਾਂਦਰਾ

Next Post
ਜਪਾਨ ਦੀ ਟੀਮ ਵੱਲੋਂ ਪਟਿਆਲਾ ਦਾ ਦੌਰਾ- ਕੂੜੇ ਦੇ ਨਿਪਟਾਰੇ ਅਤੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਕੀਤਾ ਵਿਚਾਰ ਵਿਟਾਂਦਰਾ

ਜਪਾਨ ਦੀ ਟੀਮ ਵੱਲੋਂ ਪਟਿਆਲਾ ਦਾ ਦੌਰਾ- ਕੂੜੇ ਦੇ ਨਿਪਟਾਰੇ ਅਤੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਕੀਤਾ ਵਿਚਾਰ ਵਿਟਾਂਦਰਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In