ਚੰਡੀਗੜ੍ਹ, 1 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੂਨਦਾਨ ਮਹਾਦਾਨ ਹੈ ਅਤੇ ਮਨੁੱਖਤਾ ਦੀ ਸੱਚੀ ਸੇਵਾ ਹੈ। ਸੂਬੇ ਦੇ ਲੋਕ ਵੱਖ-ਵੱਖ ਮੌਕਿਆਂ ‘ਤੇ ਖੂਨਦਾਨ ਕਰ ਰਹੇ ਹਨ ਅਤੇ ਜਦੋਂ ਕੋਈ ਵਿਸ਼ੇਸ਼ ਦਿਵਸ ਖੂਨਦਾਨ ਵਰਗੇ ਪੁੰਨ ਦੇ ਕੰਮਾਂ ਦੇ ਨਾਲ ਮਨਾਇਆ ਜਾਂਦਾ ਹੈ, ਤਾਂ ਉਸ ਦਾ ਸਮਾਜਿਕ ਮੁੱਲ ਹੋਰ ਅਧਿਆਤਮਕ ਪੁੰਨ ਕਈ ਗੁਣਾ ਵੱਧ ਜਾਂਦਾ ਹੈ।
ਮੁੱਖ ਮੰਤਰੀ ਅੱਜ ਕਿਸਾਨ ਭਵਨ, ਸੈਕਟਰ-14, ਪੰਚਕੂਲਾ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ ਵਿੱਚ ਆਯੋਜਿਤ ਰਾਜ ਪੱਧਰੀ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਬਾਅਦ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਸੂਬਾਵਾਸੀਆਂ ਨੂੰ ਹਰਿਆਣਾ ਦਿਵਸ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਦਾ ਦਿਨ ਹਰਿਆਣਾ ਦੇ ਨਿਰਮਾਣ ਦਾ ਉਤਸਵ ਅਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਕੁਰਬਾਨੀ ਤੋਂ ਪੇ੍ਰਰਣਾ ਲੈਣ ਦਾ ਦਿਨ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਖੂਨਦਾਨ ਕੈਂਪ ਵਿੱਚ ਬਲੱਡ ਡੋਨਰਸ ਨੁੰ ਬੈਜ ਲਗਾ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਅਤੇ ਇਸ ਪੁਨੀਤ ਕੰਮ ਲਈ ਉਨ੍ਹਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ‘ਤੇ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਅਤੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਵੀ ਮੌਜੂਦ ਸਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੈ ਕਿਹਾ ਕਿ ਇਸ ਖੂਨਦਾਨ ਕੈਂਪ ਦਾ ਆਯੋਜਨ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਧਰਮ ਦੀ ਰੱਖਿਆ ਸਿਰਫ ਤਲਵਾਰ ਨਾਲ ਨਹੀਂ, ਸਗੋ ਤਿਆਗ ਅਤੇ ਸੱਚ ਨਾਲ ਹੁੰਦੀ ਹੈ। ਜਦੋਂ ਔਂਰੰਗਜੇਬ ਦੇ ਜ਼ੁਲਮ ਨਾਲ ਭਾਰਤ ਦੀ ਆਤਮਾ ਕਰਾਹ ਰਹੀ ਸੀ, ਜਦੋਂ ਧਰਮ ਬਦਲਣ ਲਈ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਸੀ, ਉਦੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੈ ਕਿਹਾ ਸੀ ‘ਸੀਸ ਦਿਆ ਪਰ ਧਰਮ ਨਾ ਦੀਆ। ਉਨ੍ਹਾਂ ਦੀ ਹਿਹ ਕੁਰਬਾਨੀ ਕਿਸੇ ਇੱਕ ਕਮਿਊਨਿਟੀ ਲਹੀ ਨਹੀਂ ਸੀ। ਉਹ ਸਮੂਚੀ ਮੁਨੱਖਤਾ ਦੀ ਸੁਤੰਤਰਤਾ, ਧਾਰਮਿਕ ਆਸਥਾ ਅਤੇ ਆਜਾਦੀ ਲਈ ਸੀ।
ਉਨ੍ਹਾਂ ਨੇ ਕਿਹਾ ਕਿ ਅੱਜ, ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਵਸ ਮੌਕੇ ‘ਤੇ ਜਦੋਂ ਅਸੀਂ ਖੂਨਦਾਨ ਕਰ ਰਹੇ ਹਨ, ਤਾਂ ਇਹ ਸਿਰਫ ਕਿਸੇ ਨੂੰ ਜੀਵਨ ਦਾਨ ਦੇਣ ਤੱਕ ਸੀਮਤ ਨਹੀਂ ਹੈ, ਸਗੋ ਗੁਰੂ ਜੀ ਦੇ ਸੰਦੇਸ਼ ਦਾ ਸੱਭ ਤੋਂ ਵੱਡਾ ਪਾਲਣ ਹੈ। ਗੁਰੂ ਜੀ ਨੇ ਸਾਨੂੰ ਦੂਜਿਆ ਲਈ ਆਪਣਾ ਜੀਵਨ ਕੁਰਬਾਨ ਕਰਨ ਦਾ ਪਾਠ ਪੜਾਇਆ ਸੀ। ਅੱਜ ਅਸੀਂ ਆਪਣਾ ਖੂਨ ਦੇ ਕੇ ਉਸੀ ਪਰੋਪਕਾਰ ਦੀ ਰਿਵਾਇਤ ਨੂੰ ਅੱਗੇ ਵਧਾ ਰਹੇ ਹਨ। ਖੂਨਦਾਨ, ਜੀਵਨਦਾਨ ਹੈ ਅਤੇ ਜੀਵਨਦਾਨ ਤੋਂ ਵੱਡਾ ਕੋਈ ਧਰਮ, ਕੋਈ ਸੇਵਾ, ਕੋਈ ਉਪਾਸਨਾ ਨਹੀਂ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੂਨਦਾਨ ਨਾਲ ਕਿਸੇ ਮਰੀਜ ਨੂੰ ਨਵਾਂ ਜੀਵਨ ਮਿਲਦਾ ਹੈ। ਉਹ ਹਮੇਸ਼ਾ ਬਲੱਡ ਡੋਨਰ ਦਾ ਧੰਨਵਾਦੀ ਰਹਿੰਦਾ ਹੈ। ਵਿਗਿਆਨ ਚਾਹੇ ਅੱਜ ਨਿਤ ਨਵੀਂ ਪ੍ਰਗਤੀ ਕਰ ਰਿਹਾ ਹੈ। ਪਰ ਹੁਣ ਤੱਕ ਵਿਗਿਆਨ ਖੂਨ ਦਾ ਕੋਈ ਵਿਕਲਪ ਨਹੀਂ ਲੱਭ ਪਾਇਆ ਹੈ। ਖੂਨ ਨੂੰ ਬਣਾਇਆ ਨਹੀਂ ਜਾ ਸਕਦਾ, ਸਿਰਫ ਦਾਨ ਨਾਲ ਪ੍ਰਾਪਤ ਖੂਨ ਨਾਂਲ ਹੀ ਕਿਸੇ ਦੀ ਜਿੰਦਗੀ ਬਚਾਈ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੁਸੀ ਖੂਨਦਾਨ ਕਰਦੇ ਹਨ, ਤਾਂ ਤੁਸੀ ਨਾ ਸਿਰਫ ਕਿਸੇ ਇੱਕ ਵਿਅਕਤੀ ਦੇ ਜੀਵਨ ਨੁੰ ਬਚਾਉਂਦੇ ਹਨ, ਸਗੋ ਇੱਕ ਪੂਰੇ ਪਰਿਵਾਰ ਨੂੰ ਸੰਕਟ ਤੋਂ ਉਭਾਰਦੇ ਹਨ। ਇਸ ਲਈ ਅੱਜ ਸਾਨੁੰ ਸਾਰਿਆਂ ਨੂੰ ਇਹ ਸਮਝਣਾ ਹੋਵੇਗਾ ਕਿ ਖੂਨਦਾਨ ਇੱਕ ਸਮਾਜਿਕ ਜਿਮੇਵਾਰੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਮਾਣ ਹੋ ਰਿਹਾ ਹੈ ਕਿ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਨੌਜੁਆਨ ਸਾਥੀ ਖੂਨਦਾਨ ਲਈ ਅੱਗੇ ਆਏ ਹਨ। ਉਨ੍ਹਾਂ ਨੇ ਸਾਰੇ ਨੌਜੁਆਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਤੁਸੀਂ ਈ ਉਹ ਬਦਲਾਅ ਦੀ ਊਰਜਾ ਹਨ ਜੋ ਸਮਾਜ ਨੂੰ ਦਿਸ਼ਾ ਦਿੰਦੀ ਹੈ। ਖੂਨਦਾਨ ਵਰਗੇ ਪੁੰਨ ਕੰਮਾਂ ਵਿੱਚ ਨੌਜੁਆਨਾਂ ਦੀ ਸਹਿਭਾਗਤਾ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਅਤੇ ਦੇਸ਼ ਨੂੰ ਇੱਕ ਸੰਵੇਦਨਸ਼ੀਲ, ਮਜਬੂਤ ਅਤੇ ਜਾਗਰੁਕ ਸਮਾਜ ਬਣਾਏਗੀ। ਉਨ੍ਹਾਂ ਨੇ ਅਪੀਲ ਕੀਤੀ ਕਿ ਅੱਜ ਇਸ ਖੂਨਦਾਨ ਕੈਂਪ ਨਾਲ ਸਾਰੇ ਇੱਕ ਸੰਦੇਸ਼ ਲੈ ਕੇ ਜਾਣ ਕਿ ਮਨੁੱਖਤਾ ਦੀ ਸੇਵਾ ਹੀ ਇਸ਼ਵਰ ਦੀ ਸੱਚੀ ਪੂਜਾ ਹੈ।
ਇਸ ਮੌਕੇ ‘ਤੇ ਸੰਬੋਧਿਤ ਕਰਦੇ ਹੋਏ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਹਰਿਆਣਾ ਨੇ ਹਮੇਸ਼ਾ ਸਿਹਤ, ਭਲਾਈ ਅਤੇ ਸਮਾਜਿਕ ਸੇਵਾ ਪ੍ਰਤੀ ਆਪਣੀ ਜਿਮੇਵਾਰੀ ਨੂੰ ਮਜਬੂਤੀ ਨਾਲ ਨਿਭਾਇਆ ਹੈ। ਹਰਿਆਣਾ ਦਿਵਸ ਦੇ ਇਸ ਗੌਰਵਪੂਰਣ ਦਿਨ ‘ਤੇ ਅਸੀਂ ਪ੍ਰਗਤੀ ਅਤੇ ਵਿਕਾਸ ਦੇ ਨਾਲ ਆਪਣੀ ਜਿਮੇਵਾਰੀ ਨੂੰ ਦੋਹਰਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਖੂਨਦਾਨ ਮਨੁੱਖ ਵੱਲੋਂ ਕੀਤੇ ਜਾਣ ਵਾਲੇ ਸੱਭ ਤੋਂ ਮਹਾਨ ਕੰਮਾਂ ਵਿੱਚੋਂ ਇੱਕ ਹੈ। ਇਹ ਜੀਵਨ ਦਾ ਉਪਹਾਰ ਹੈ, ਕਿਸੇ ਦੀ ਜਰੂਰਤ ਦੀ ਘੜੀ ਦੇ ਨਾਲ ਖੜੇ ਰਹਿਣ ਦਾ ਮੌਨਵ੍ਰਤ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਕਿਸੇ ਵੀ ਐਮਰਜੈਂਸੀ ਜਾਂ ਗੰਭੀਰ ਬੀਮਾਰੀ ਦੀ ਸਥਿਤੀ ਵਿੱਚ ਖੂਨ ਦੀ ਇੱਕ ਯੂਨਿਟ ਜੀਵਨ ਅਤੇ ਮੌਤ ਦੇ ਵਿੱਚਕਾਰ ਦੇ ਅੰਤਰ ਨੂੰ ਮਿਟਾ ਸਕਦੀ ਹੈ। ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਹਰਿਆਣਾਂ ਨੇ ਪਬਲਿਕ ਸਿਹਤ ਸਹੂਲਤਾਂ ਵਿੱਚ ਲਗਾਤਾਰ ਮੋਹਰੀ ਭੂਮਿਕਾ ਨਿਭਾਈ ਹੈ। ਸੂਬੇ ਦੇ ਸਰਕਾਰੀ ਅਤੇ ਨਿਜੀ ਬਲੱਡ ਬੈਂਕ ਸੁਰੱਖਿਅਤ ਅਤੇ ਸਮੇਂ ‘ਤੇ ਖੂਨ ਉਪਲਬਧ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹਨ। ਮੌਜੂਦ ਵਿੱਚ ਸੂਬੇ ਵਿੱਚ ਕੁੱਲ 152 ਲਾਇਸੈਂਸਡ ਬਲੱਡ ਸੈਂਟਰ ਹਨ, ਜਿਨ੍ਹਾਂ ਵਿੱਚੋਂ 34 ਸਰਕਾਰੀ ਅਤੇ 118 ਨਿਜੀ/ਚੈਰੀਟੇਬਲ ਹਨ। 34 ਸਰਕਾਰੀ ਬਲੱਡ ਸੈਂਟਰਾਂ ਵਿੱਚੋਂ 26 ਬਲੱਡ ਸੈਂਟਰ ਵਿੱਚ ਬਲੱਡ ਕੰਪੋਨੈਂਟ ਅਤੇ 12 ਵਿੱਚ ਪਲੇਟਲੇਟ ਏਫੇਰੇਸਿਸ ਦੀ ਸਹੂਲਤ ਉਪਲਬਧ ਹੈ। ਅੱਜ ਪੂਰੇ ਸੂਬੇ ਵਿੱਚ ਆਯੋਜਿਤ 39 ਖੂਨਦਾਨ ਕੈਂਪਾਂ ਵਿੱਚ 800 ਤੋਂ ਵੱਧ ਖੂਨਦਾਤਾਵਾਂ ਨੇ ਖੂਨਦਾਨ ਕੀਤਾ। ਪੰਚਕੂਲਾ ਵਿੱਚ 150 ਤੋਂ ਵੱਧ ਖੂਨਦਾਤਾ ਖੂਨਦਾਨ ਲਈ ਪਹੁੰਚੇ।
ਇਸ ਮੌਕੇ ‘ਤੇ ਮੇਅਰ ਸ੍ਰੀ ਕੁਲਭੂਸ਼ਣ ਗੋਇਲ, ਹਰਿਆਣਾ ਵਿਧਾਨਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਜਿਲ੍ਹਾ ਪ੍ਰਧਾਨ ਸ੍ਰੀ ਅਜੈ ਮਿੱਤਲ, ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਡੀਜੀਐਚਐਸ ਡਾ. ਮਨੀਸ਼ ਬੰਸਲ, ਸਿਵਲ ਸਰਜਨ ਪੰਚਕੂਲਾ ਡਾ. ਮੁਕਤਾ ਕੁਮਾਰ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਰਾਕੇਸ਼ ਸੰਧੂ, ਓਐਸਡੀ ਡਾ. ਪ੍ਰਭਲੀਨ ਸਿੰਘ, ਡਾਕਟਰਸ, ਸਿਹਤ ਕਰਮਚਾਰੀ ਅਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।
