No Result
View All Result
Monday, July 28, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ‘ਤੇ ਦੇਸ਼ ਦੀ ਵੰਡ ਦੇ ਸਮੇਂ ਮਾਰੇ ਗਏ ਲੋਕਾਂ ਨੁੰ ਅਰਪਿਤ ਕੀਤੀ ਸ਼ਰਧਾਂਜਲੀ

admin by admin
August 14, 2024
in BREAKING, CHANDIGARH, COVER STORY, INDIA, National, POLITICS, PUNJAB
0
ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ‘ਤੇ ਦੇਸ਼ ਦੀ ਵੰਡ ਦੇ ਸਮੇਂ ਮਾਰੇ ਗਏ ਲੋਕਾਂ ਨੁੰ ਅਰਪਿਤ ਕੀਤੀ ਸ਼ਰਧਾਂਜਲੀ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 14 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਦੇਸ਼ ਦੀ ਵੰਡ ਦੇ ਸਮੇਂ ਜਿਨ੍ਹਾਂ ਲੋਕਾਂ ਨੇ ਨਰੰਸਹਾਰ ਦੀ ਤਰਾਸਦੀ ਨੂੰ ਝੇਲਿਆ ਉਨ੍ਹਾਂ ਦੀ ਪੀੜਾਂ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੈ 15 ਅਗਸਤ, 2021 ਨੂੰ ਲਾਲ ਕਿਲੇ ਦੀ ਪ੍ਰਚੀਰ ਤੋਂ ਐਲਾਨ ਕੀਤਾ ਸੀ ਕਿ ਵੰਡ ਦੇ ਸਮੇਂ ਕੁਰਬਾਨੀ ਦੇਣ ਵਾਲੇ ਲੋਕਾਂ ਦੀ ਯਾਦ ਵਿਚ ਸੁਤੰਤਰਤਾ ਦਿਵਸ ਤੋਂ ਇਕ ਦਿਨ ਪਹਿਲਾਂ 14 ਅਗਸਤ ਨੂੰ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ਮਨਾਇਆ ਜਾਵੇਗਾ ਅਤੇ ਇਸ ਲੜੀ ਵਿਚ ਅੱਜ ਹਰਿਆਣਾ ਸਰਕਾਰ ਨੇ ਇਸ ਦਿਨ ਨੁੰ ਸੰਤ-ਮਹਾਪੁਰਸ਼ ਵਿਚਾਰ ਸਨਮਾਨ ਅਤੇ ਪ੍ਰਸਾਰ ਯੋਜਨਾ ਤਹਿਤ ਰਾਜ ਪੱਧਰੀ ਪ੍ਰੋਗ੍ਰਾਮ ਵਜੋ ਮਨਾਉਣ ਦੀ ਸ਼ੁਰੂਆਤ ਕੁਰੂਕਸ਼ੇਤਰ ਤੋਂ ਕੀਤੀ ਹੈ।

          ਮੁੱਖ ਮੰਤਰੀ ਅੱਜ ਜਿਲ੍ਹਾ ਕੁਰੂਕਸ਼ੇਤਰ ਵਿਚ ਪੰਚਨਦ ਸਮਾਰਕ ਟਰਸਟ, ਕੁਰੂਕਸ਼ੇਤਰ ਵੱਲੋਂ ਵਿਭਾਜਨ ਵਿਭੀਸ਼ਿਤਾ ਸਮ੍ਰਿਤ ਦਿਵਸ ‘ਤੇ ਪ੍ਰਬੰਧਿਤ ਰਾਜ ਪੱਧਰੀ ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਵਜੋ ਬੋਲ ਰਹੇ ਸਨ।

          ਸ੍ਰੀ ਨਾਇਬ ਸਿੰਘ ਸੈਨੀ ਨੇ ਭਾਰਤ ਦੀ ਵੰਡ ਦੇ ਬਾਅਦ ਹੋਏ ਖੂਨ-ਖਰਾਬੇ ਵਿਚ ਮਾਰੇ ਗਏ ਆਪਣੇ ਬਜੁਰਗਾਂ ਦੇ ਪ੍ਰਤੀ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਮੈਂ ਪਰਮਪਿਤਾ ਪਰਮਾਤਮਾ ਤੋਂ ਇਹੀ ਕਾਮਨਾ ਕਰਦਾ ਹਾਂ ਕਿ ਉਸ ਤਰ੍ਹਾ ਦਾ ਨਰਸੰਹਾਰ ਦੁਨੀਆ ਦੇ ਕਿਸੇ ਵੀ ਭੂ-ਭਾਂਗ ਵਿਚ ਨਾ ਹੋਵੇ। ਭਾਰਤ ਦੀ ਵੰਡ ਅਜਿਹੀ ਤਰਾਸਦੀ ਹੈ ਜਿਸ ‘ਤੇ ਆਜਾਦੀ ਦੇ ਬਾਅਦ ਦਾ ਲਗਭਗ ਅੱਧਾ ਸਾਹਿਤ ਭਰਿਆ ਪਿਆ ਹੈ। ਵੰਡ ਦੀ ਪੀੜਾ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ।

          ਮੁੱਖ ਮੰਤਰੀ ਨੇ ਕਿਹਾ ਕਿ 14 ਅਗਸਤ ਦਾ ਦਿਨ ਭਾਰਤ ਦੀ ਵੰਡ ਦਾ ਦੁਖਦ ਦਿਨ ਹੈ। ਸਾਲ 1947 ਵਿਚ ਭਾਂਰਤ ਦੀ ਆਜਾਦੀ ਦੀ ਪ੍ਰਕ੍ਰਿਆ ਚੱਲ ਰਹੀ ਸੀ ਤਾਂ ਅੱਜ ਦੇ ਦਿਨ ਭਾਰਤ ਮਾਤਾ ਦੀ ਛਾਤੀ ‘ਤੇ ਲਕੀਰ ਖਿੱਚ ਕੇ ਦੇਸ਼ ਦੀ ਵੰਡ ਵੀ ਕੀਤੀ ਗਈ ਸੀ। ਇਸ ਤਰ੍ਹਾ ਸਾਨੁੰ ਆਜਾਦੀ ਦੀ ਭਾਰੀ ਕੀਮਤ ਚੁਕਾਉਣੀ ਪਈ। ਸਾਡਾ ਦੇਸ਼ ਵੰਡ ਹੀ ਗਿਆ। ਦੋਵਾਂ ਪਾਸੇ ਦੇ ਕਰੋੜਾਂ ਲੋਕ ਉਜੜ ਗਏ ਅਤੇ ਲੱਖਾਂ ਲੋਕ ਦੰਗਿਆਾਂ ਵਿਚ ਮਾਰੇ ਵੀ ਗਏ। ਮਹਿਲਾਵਾਂ-ਭੈਣਾਂ ‘ਤੇ ਜੁਲਮ ਕੀਤੇ ਗਏ। ਅੱਜ ਵੀ ਉਸ ਮੰਜਰ ਨੂੰ ਯਾਦ ਕਰਕੇ ਮਨੁੱਖਤਾ ਦੀ ਰੂਹ ਕੰਬ ਜਾਂਦੀ ਹੈ।

          ਉਨ੍ਹਾਂ ਨੇ ਕਿਹਾ ਕਿ ਅੱਜ ਇਸ ਪ੍ਰੋਗ੍ਰਾਮ ਵਿਚ ਵੰਡ ਦੌਰਾਨ ਹੋਈ ਤਰਾਸਦੀ ‘ਤੇ ਬਣਾਈ ਗਈ ਟੈਲੀ ਫਿਲਮ ਨੂੰ ਦੇਖ ਦੇ ਸਾਨੂੰ ਇੰਨੀ ਪੀੜਾ ਹੋ ਰਹੀ ਹੇ, ਤਾਂ ਜਿਨ੍ਹਾਂ ਲੋਕਾਂ ਨੇ ਉਸ ਤਰਾਸਦੀ ਨੂੰ ਝੇਲਿਆ ਹੈ ਉਨ੍ਹਾਂ ‘ਤੇ ਕੀ ਬੀਤੀ ਹੋਵੇਗੀ। ਜਦੋਂ ਕਦੀ ਆਪਣੇ ਵੱਡੇ ਬਜੁਰਗਾਂ ਤੋਂ ਸੁਣੀਆਂ ਉਹ ਘਟਨਾਵਾਂ ਮਾਨਸ ਪਟਲ ‘ਤੇ ਦ੍ਰਿਸ਼ ਬਣ ਕੇ ਉਭਰ ਆਉਂਦੀ ਹੈ ਤਾਂ ਰੋਂਗਟੇ ਖੜੇ ਹੋ ਜਾਂਦੇ ਹਨ। ਕੀ ਦੁਖੀ ਦ੍ਰਿਸ਼ ਹੋਵੇਗਾ ਜਦੋਂ ਲੋਕਾਂ ਨੁੰ ਆਪਣੀ ਪੁਸ਼ਤੈਨੀ ਜਮੀਨਾਂ, ਕਾਰੋਬਾਰਾਂ ਅਤੇ ਵਸੇ ਵਸਾਏ ਘਰਾਂ ਨੁੰ ਇਕ ਝਟਕੇ ਵਿਚ ਛੱਡ ਕੇ ਜਾਣਾ ਪਿਆ। ਮਜਹਬੀ ਪਸਾਦ ਤੋਂ ਬੱਚਦੇ-ਬਚਾਉਂਦੇ ਅਨਜਾਨੀ ਰਾਹਾਂ ‘ਤੇ ਮੀਲਾਂ ਪੈਦਲ ਚੱਲ ਕੇ ਰੋਜੀ-ਰੋਟੀ ਦੇ ਨਵੇਂ ਆਸਰੇ ਤਲਾਸ਼ ਕਰਨ ਪਏ।

          ਉਨ੍ਹਾਂ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਭਾਂਰਤ ਮਾਂ ਦੇ ਉਨ੍ਹਾਂ ਵੀਰ ਸਪੂਤਾਂ ਨੇ ਕਿਸੇ ਦਾ ਡਰ ਨਹੀਂ ਮੰਨਿਆ, ਕਿਸੇ ਲਾਲਚ ਵਿਚ ਨਹੀਂ ਆਏ ਅਤੇ ਆਪਣੇ ਦੇਸ਼, ਧਰਮ ਤੇ ਸਵਾਭੀਮਾਨ ਨੁੰ ਤਰਜੀਹ ਦਿੰਦੇ ਹੋਏ ਦਰ-ਦਰ  ਦੀ ਠੋਕਰਾਂ ਖਾਣਾ ਮੰਜੂਰ ਕੀਤਾ। ਭੁੱਖ-ਪਿਆਸ ਖਾਲੀ ਹੱਥ ਮਿਹਨਤ ਕੀਤੀ ਅਤੇ ਫਿਰ ਤੋਂ ਆਪਣੇ ਆਸ਼ਿਆਨੇ ਵਸਾਏ। ਇਹ ਹੀ ਨਈਂ ਜਿੱਥੇ ਗਏ ਉੱਥੇ ਦੀ ਖੁਸ਼ਹਾਲੀ ਵਿਚ ਵਰਨਣਯੋਗ ਯੋਗਦਾਨ ਦਿੱਤਾ। ਆਪਣੀ ਮਿਹਨਤ ਨਾਲ ਉਸ ਇਲਾਕੇ ਨੂੰ ਆਰਥਕ ਰੂਪ ਨਾਲ ਖੁਸ਼ਹਾਲ ਕਰਨ ਵਿਚ ਮਹਤੱਵਪੂਰਨ ਭੁਕਿਮਾ ਨਿਭਾਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਪਰਿਵਾਰਾਂ ਨੇ ਅਤੇ ਉਨ੍ਹਾਂ ਦੀ ਨਵੀਂ ਪੀੜੀਆਂ ਨੇ ਹਰਿਆਣਾ ਦੇ ਵਿਕਾਸ ਵਿਚ ਵੀ ਵਰਨਣਯੋਗ ਭੁਕਿਮਾ ਨਿਭਾਈ ਹੈ। ਅੱਜ ਅਸੀਂ ੧ੋ ਵਿਕਸਿਤ ਹਰਿਆਣਾ ਦੇਖ ਰਹੇ ਹਨ, ਇਸ ਨੂੰ ਬਨਣ ਵਿਚ ਉਨ੍ਹਾਂ ਮਿਹਨਤਕਸ਼ ਲੋਕਾਂ ਵੱਲੋਂ ਬਹਾਏ ਗਏ ਪਸੀਲੇ ਦਾ ਵੱਡਾ ਯੋਗਦਾਨ ਹੈ। ਇਹੀ ਨਹੀਂ ਉਹ ਦੇਸ਼ ਦੇ ਜਿਸ ਵੀ ਕੋਨੇ ਵਿਚ ਵਸੇ ਹੋਏ ਹਨ, ਉਸ ਖੇਤਰ ਵਿਚ ਵਿਸ਼ੇਸ਼ ਖੁਸ਼ਹਾਲੀ ਆਈ ਹੈ ਅਤੇ ਇਸ ਦਾ ਕੇ੍ਰਡਿਟ ਉਨ੍ਹਾਂ ਦੀ ਦੇਸ਼ਭਗਤੀ, ਇਮਾਨਦਾਰੀ, ਜਿਮੇਵਾਰੀ ਅਤੇ ਲਗਨ ਨੁੰ ਜਾਂਦਾ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਇਹ ਦਿਨ ਸਾਨੂੰ ਭਾਈਚਾਰੇ ਦਾ ਸੰਦੇਸ਼ ਦੇਣ ਦੇ ਨਾਲ-ਨਾਲ ਇਹ ਵੀ ਯਾਦ ਦਿਵਾਉਂਦਾ ਹੈ ਕਿ ਸਮਾਜਿਕ ਏਕਤਾ ਦੇ ਧਾਗੇ ਟੁੱਟਦੇ ਹਨ ਤਾਂ ਦੇਸ਼ ਵੀ ਟੁੱਟ ਜਾਇਆ ਕਰਦੇ ਹਨ। ਪ੍ਰਧਾਨ ਮੰਤਰੀ ਨੇ ਇਸ ਦਿਨ ਨੁੰ ਮਨਾਉਣ ਦਾ ਐਲਾਨ ਇਸੀ ਉਦੇਸ਼ ਨਾਲ ਕੀਤਾ ਸੀ ਕਿ ਭਾਰਤਵਾਸੀ ਆਪਣੇ ਇਤਿਹਾਸ ਤੋਂ ਸਬਕ ਲੈਣ ਅਤੇ ਸੁਨਹਿਰੇ ਭਵਿੱਖ ਲਈ ਰਾਸ਼ਟਰ ਦੀ ਏਕਤਾ ਦੇ ਪ੍ਰਤੀ ਸਮਰਪਿਤ ਹੋਣ। ਹਰਿਆਣਾ ਦੀ ਇਸ ਭੂਮੀ ਨੇ ਵੰਡ ਦੇ ਦਰਦ ਦੇ ਕੁੱਝ ਵੱਧ ਹੀ ਸਹਿਨ ਕੀਤਾ ਹੈ। ਇੱਥੋਂ ਅਨੇਕ ਪਰਿਵਾਰ ਪਾਕੀਸਤਾਨ ਤਾਂ ਗਏ ਹੀ, ਉਸ ਸਮੇਂ ਦੇ ਪੱਛਮੀ ਪੰਜਾਬ ਤੋਂ ਉਜੜਕੇ ਆਉਣ ਵਾਲੇ ਪਰਿਵਾਰਾਂ ਦੀ ਗਿਣਤੀ ਵੀ ਹੋਰ ਸੂਬਿਆਂ ਦੀ ਤੁਲਣਾ ਵਿਚ ਵੱਧ ਹੈ।

Post Views: 54
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: cm nayab singh sainiharyana cm nayab singh sainiharyana new cm nayab sainiharyana new cm nayab singh saininayab saininayab saini as new cmnayab singhNayab Singh Saininayab singh saini bjpnayab singh saini familynayab singh saini haryana cmnayab singh saini haryana new cmnayab singh saini latest newsnayab singh saini new cmnayab singh saini newsnayab singh saini speech
Previous Post

ਯੁਵਕ ਸੇਵਾਵਾਂ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

Next Post

19 ਅਗਸਤ ਨੂੰ ਰੱਖੜੀ ਦੇ ਤਿਉਹਾਰ ਵਾਲੇ ਦਿਨ ਸਵੇਰੇ 11 ਵਜੇ ਖੁੱਲਣਗੇ ਸੇਵਾ ਕੇਂਦਰ : ਡਿਪਟੀ ਕਮਿਸ਼ਨਰ

Next Post

19 ਅਗਸਤ ਨੂੰ ਰੱਖੜੀ ਦੇ ਤਿਉਹਾਰ ਵਾਲੇ ਦਿਨ ਸਵੇਰੇ 11 ਵਜੇ ਖੁੱਲਣਗੇ ਸੇਵਾ ਕੇਂਦਰ : ਡਿਪਟੀ ਕਮਿਸ਼ਨਰ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In