ਖਰੜ, 30 ਸਤੰਬਰ, 2025
ਅਸ਼ਟਮੀ ਦੇ ਪਾਵਨ ਤੇ ਸ਼ੁਭ ਦਿਵਸ ਨੂੰ ਮਨਾਉਂਦੇ ਹੋਏ ਅਨਮੋਲ ਮੁਸਕਾਨ ਕਨਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ 21 ਨਿੱਕੀਆਂ ਕਜ਼ਕਾਂ ਦਾ ਪੂਰੇ ਸਨਮਾਨ ਰਸਮ-ਰਿਵਾਜਾਂ ਅਨੁਸਾਰ ਕੀਤਾ ਗਿਆ।
ਟਰੱਸਟ ਵੱਲੋਂ ਕਜ਼ਕਾਂ ਨੂੰ ਲਾਲ ਰੰਗਦਾਰ ਗੋਟੇ ਦੀਆਂ ਚੂੰਨੀਆਂ, ਸੁੰਦਰ ਹੇਅਰ ਬੈਂਡ, ਹੱਥਾਂ ਦੇ ਰੰਗੀਨ ਬਰੈਸਲੇਟ ਅਤੇ ਪ੍ਰਸ਼ਾਦ ਦੇ ਪੈਕੇਟ ਭੇਂਟ ਕੀਤੇ ਗਏ। ਇਹ ਪ੍ਰਤੀਕਾਤਮਕ ਸਨਮਾਨ ਬੇਟੀਆਂ ਪ੍ਰਤੀ ਸਤਿਕਾਰ, ਪਿਆਰ ਅਤੇ ਸ਼ਰਧਾ ਦਾ ਪ੍ਰਗਟਾਵਾ ਸੀ।
ਟਰੱਸਟ ਦੀ ਪ੍ਰਧਾਨ ਸ੍ਰੀਮਤੀ ਅਮਰਜੀਤ ਕੌਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ –
“ਬੇਟੀਆਂ ਸਿਰਫ ਪਰਿਵਾਰਾਂ ਦੀ ਸ਼ੋਭਾ ਨਹੀਂ, ਸਗੋਂ ਦੇਵੀ ਸਰੂਪ ਹਨ। ਅੱਜ ਦੇ ਦਿਨ ਇਨ੍ਹਾਂ ਦੀ ਪੂਜਾ ਕਰਕੇ ਅਸੀਂ ਸਦੀਵੀ ਭਾਰਤੀ ਸੰਸਕਾਰਾਂ ਨੂੰ ਜੀਵੰਤ ਰੱਖਦੇ ਹਾਂ। ਸਮਾਜ ਦਾ ਹਰ ਵਰਗ ਬੇਟੀਆਂ ਨੂੰ ਉਚਿਤ ਸਤਿਕਾਰ ਤੇ ਪਿਆਰ ਦੇਣ ਵਿੱਚ ਅੱਗੇ ਆਵੇ।”
ਸ੍ਰੀਮਤੀ ਅਮਰਜੀਤ ਕੌਰ ਨੇ ਇਹ ਵੀ ਜ਼ੋਰ ਦਿੱਤਾ ਕਿ ਸਮਾਜ ਵਿੱਚ ਬੇਟੀਆਂ ਦਾ ਮਾਣ ਸਿਰਫ ਰਸਮਾਂ ਤੱਕ ਸੀਮਿਤ ਨਾ ਰਹੇ, ਸਗੋਂ ਜੀਵਨ ਦੇ ਹਰ ਖੇਤਰ ਵਿੱਚ ਇਨ੍ਹਾਂ ਨੂੰ ਸਨਮਾਨ, ਸਮਾਨ ਅਧਿਕਾਰ ਅਤੇ ਮੌਕੇ ਮਿਲਣੇ ਚਾਹੀਦੇ ਹਨ।