No Result
View All Result
Tuesday, July 29, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਨਕਲੀ ਦੁੱਧ, ਦੇਸੀ ਘਿਓ, ਪਨੀਰ, ਮਠਿਆਈਆਂ ਦੀ ਵਿਕਰੀ ਜ਼ੋਰਾਂ ‘ਤੇ ਹੋਣ ਤੋਂ ਬਾਅਦ ਹੁਣ ਨਕਲੀ ਆਟਾ ਅਤੇ ਵੇਸਣ ਵਿੱਚ ਵੀ ਮਿਲਾਵਟ

admin by admin
January 4, 2023
in BREAKING, National, POLITICS
0
ਨਕਲੀ ਦੁੱਧ, ਦੇਸੀ ਘਿਓ, ਪਨੀਰ, ਮਠਿਆਈਆਂ ਦੀ ਵਿਕਰੀ ਜ਼ੋਰਾਂ ‘ਤੇ ਹੋਣ ਤੋਂ ਬਾਅਦ ਹੁਣ ਨਕਲੀ ਆਟਾ ਅਤੇ ਵੇਸਣ ਵਿੱਚ ਵੀ ਮਿਲਾਵਟ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਲਹਿਰਾਗਾਗ, 04-01-23 : ਸੂਬੇ ’ਚ ਲੰਮੇਂ ਸਮੇਂ ਤੋ ਨਕਲੀ ਦੁੱਧ, ਦੇਸੀ ਘਿਓ, ਪਨੀਰ, ਮਠਿਆਈਆਂ ਦੀ ਵਿਕਰੀ ਜ਼ੋਰਾਂ ‘ਤੇ ਹੋਣ ਤੋਂ ਬਾਅਦ ਹੁਣ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਘਰਾਟਾਂ ਦੇ ਨਾਂ ’ਤੇ ਨਕਲੀ ਆਟਾ ਅਤੇ ਵੇਸਣ ਵੱਡੇ ਪੱਧਰ ’ਤੇ ਵਿਕਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਸ ਸਬੰਧੀ ਜਾਂਚ ਕੀਤੀ ਗਈ ਤਾਂ ਹੈਰਾਨੀ ਹੋਈ ਕਿ ਪੰਜਾਬ ਖ਼ਾਸ ਕਰ ਮਾਲਵਾ ਬੈਲਟ ’ਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੁੱਲਰ ਵਿਖੇ ਪੰਜ ਘਰਾਟ (ਨਹਿਰੀ ਪਾਣੀ ਨਾਲ ਚੱਲਣ ਵਾਲੀ ਆਟਾ ਚੱਕੀ) ਬੰਦ ਹੋਣ ਦੇ ਬਾਵਜੂਦ ਕਈ ਜ਼ਿਲ੍ਹਿਆਂ ’ਚ ਘਰਾਟਾਂ ਦੇ ਨਾਂ ’ਤੇ ਨਕਲੀ ਆਟਾ ਤੇ ਵੇਸਣ ਵੇਚਣ ਦਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ। ਪਤਾ ਲੱਗਿਆ ਕਿ ਕੁਝ ਸ਼ਹਿਰਾਂ ’ਚ ਸ਼ਾਤਰ ਦਿਮਾਗ ਵਿਅਕਤੀ ਘਰਾਟਾਂ ਦੇ ਨਾਂ ’ਤੇ ਨਕਲੀ ਆਟੇ ਅਤੇ ਵੇਸਣ ਦਾ ਵੱਡੇ ਪੱਧਰ ’ਤੇ ਕਾਰੋਬਾਰ ਕਰ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹੋਏ ਮੋਟੀ ਮੁਨਾਫਾਖੋਰੀ ਕਰ ਰਹੇ ਹਨ ਅਤੇ ਘਰਾਟਾਂ ਦੇ ਆਟੇ ਦੇ ਨਾਂ ’ਤੇ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਮਾਲਵਾ ਬੈਲਟ ’ਚ ਪਿੰਡ ਸੁੱਲਰ ਵਿਖੇ 5 ਘਰਾਟ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਪਏ ਹਨ ਪਰ ਘਰਾਟਾਂ ਦੇ ਆਟੇ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ ਜਿਸ ਦਾ ਫਾਇਦਾ ਸ਼ਾਤਰ ਦਿਮਾਗ ਲੋਕ ਚੁੱਕ ਰਹੇ ਹਨ। ਘਰਾਟਾਂ ਕਾਰਨ ਹੀ ਪਿੰਡ ਸੁੱਲਰ ਪੂਰੇ ਪੰਜਾਬ ’ਚ ਮਸ਼ਹੂਰ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਘਰਾਟਾਂ ਦੇ ਨਾਂ ’ਤੇ ਸ਼ਰੇਆਮ ਨਕਲੀ ਵਿਕ ਰਹੇ ਆਟੇ ਅਤੇ ਵੇਸਨ ਦੀ ਵਿਕਰੀ ਜ਼ੋਰਾਂ ’ਤੇ ਹੋਣ ਦੇ ਬਾਵਜੂਦ ਖੁਫ਼ੀਆ ਤੰਤਰ ਅਤੇ ਫੂਡ ਸਪਲਾਈ ਵਿਭਾਗ ਕਿੱਥੇ ਹੈ?

ਨਹਿਰੀ ਵਿਭਾਗ ਸਬ-ਡਵੀਜ਼ਨ ਸੰਗਤੀਵਾਲਾ ਦੇ ਐੱਸ. ਡੀ. ਓ. ਗੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਸੁੱਲਰ ਦੇ ਪੰਜ ਘਰਾਟਾਂ ਦੀ ਵਿਭਾਗ ਵੱਲੋਂ ਕਈ ਵਾਰ ਬੋਲੀ ਕਰਵਾਈ ਜਾ ਚੁੱਕੀ ਹੈ ਪਰ ਠੇਕੇਦਾਰਾਂ ਦੀ ਮਿਲੀਭੁਗਤ ਕਾਰਨ ਠੇਕਾ ਨਾ ਟੁੱਟਣ ਕਾਰਨ ਇਹ ਘਰਾਟ ਹੁਣ ਤਕ ਬੰਦ ਹਨ। ਘਰਾਟਾਂ ਦੇ ਨਾਂ ’ਤੇ ਆਟਾ ਵੇਚਣ ਦਾ ਕਾਨੂੰਨੀ ਹੱਕ ਸਿਰਫ਼ ਸਰਕਾਰ ਦਾ ਜਾਂ ਘਰਾਟ ਚਲਾਉਣ ਵਾਲੇ ਠੇਕੇਦਾਰ ਦਾ ਹੈ ਪਰ ਆਮ ਪਬਲਿਕ ਵੱਲੋਂ ਫੂਡ ਸਪਲਾਈ ਅਤੇ ਨਹਿਰੀ ਮਹਿਕਮੇ ਦੇ ਧਿਆਨ ’ਚ ਨਕਲੀ ਆਟੇ ਸਬੰਧੀ ਮੁੱਦਾ ਲਿਆਂਦਾ ਗਿਆ ਹੈ ਅਤੇ ਅਜਿਹੀਆਂ ਕੁਝ ਫਰਮਾਂ ਦੇ ਨਾਂ ਦੇ ਕੇ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। ਘਰਾਟਾਂ ਦੇ ਨਾਂ ’ਤੇ ਨਕਲੀ ਆਟਾ ਵੇਚਣ ਵਾਲੀਆਂ ਕਈ ਫਰਮਾਂ ਨੂੰ ਸਖ਼ਤ ਚਿਤਾਵਨੀ ਦੇ ਦਿੱਤੀ ਗਈ ਹੈ ਅਤੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ’ਚ ਨਕਲੀ ਘਰਾਟ ਦੇ ਨਾਂ ਆਟੇ ਦੀ ਵਿਕਰੀ ਨੂੰ ਤੁਰੰਤ ਰੋਕਣ ਅਤੇ ਜੋ ਪੈਕਟ ਮਾਰਕੀਟ ’ਚ ਸਪਲਾਈ ਕੀਤੇ ਗਏ ਹਨ ਉਹ ਤੁਰੰਤ ਵਾਪਸ ਮੰਗਵਾਏ ਜਾਣ ਲਈ ਲਿਖ ਦਿੱਤਾ ਗਿਆ ਹੈ। ਇਸ ਸਬੰਧੀ ਫੂਡ ਸਪਲਾਈ ਐਂਡ ਸੇਫਟੀ ਵਿੰਗ ਵੱਲੋਂ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ

Post Views: 186
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Fake paneerghee sends shockwavespaneer flooding Jaipur marketsReal vs Fake Mithai| Easy Ways to Find if Sweets You Are .Simple Ways To Check The Purity Of Paneer At HomeSpurious ghee
Previous Post

‘ਐਸ.ਵਾਈ.ਐਲ.’ ਦੀ ਨਹੀਂ, ‘ਵਾਈ.ਐਸ.ਐਲ.’ ਦੀ ਗੱਲ ਕਰੋ, ਯਮੁਨਾ ਤੋਂ ਸਤਲੁਜ ਨੂੰ ਦਿੱਤਾ ਜਾਣਾ ਚਾਹੀਦਾ ਪਾਣੀ-ਮਾਨ, ਸਾਡੇ ਕੋਲ ਕਿਸੇ ਨੂੰ ਦੇਣ ਲਈ ਇਕ ਬੂੰਦ ਵੀ ਵਾਧੂ ਪਾਣੀ ਨਹੀਂ , ਦਿੱਲੀ ਵਿਖੇ ਹੋਈ ਮੀਟਿੰਗ ‘ਚ ਮਜ਼ਬੂਤੀ ਨਾਲ ਰੱਖਿਆ ਪੰਜਾਬ ਦਾ ਪੱਖ,ਐਸ.ਵਾਈ.ਐਲ. ਦੇ ਕੰਡੇ ਬੀਜਣ ਵਾਲੇ ਮੈਨੂੰ ਸਲਾਹਾਂ ਨਾ ਦੇਣ – ਮਾਨ

Next Post

ਮਤਰੇਈ ਮਾਂ ਨੇ 5 ਸਾਲ ਦੀ ਇਕ ਮਾਸੂਮ ਬੱਚੀ ਨਾਲ ਬੇਰਹਿਮੀ ਦੀਆਂ ਕੀਤੀਆਂ ਹੱਦਾਂ ਪਾਰ

Next Post
ਮਤਰੇਈ ਮਾਂ ਨੇ 5 ਸਾਲ ਦੀ ਇਕ ਮਾਸੂਮ ਬੱਚੀ ਨਾਲ ਬੇਰਹਿਮੀ ਦੀਆਂ ਕੀਤੀਆਂ ਹੱਦਾਂ ਪਾਰ

ਮਤਰੇਈ ਮਾਂ ਨੇ 5 ਸਾਲ ਦੀ ਇਕ ਮਾਸੂਮ ਬੱਚੀ ਨਾਲ ਬੇਰਹਿਮੀ ਦੀਆਂ ਕੀਤੀਆਂ ਹੱਦਾਂ ਪਾਰ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In