No Result
View All Result
Monday, March 2, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home INDIA

ਦਿੱਲੀ ਕਮੇਟੀ ਨੇ ਆਰੋਪੀਆਂ ਖਿਲਾਫ਼ ਕਾਰਵਾਈ ਕਰਨ ਲਈ ਹਰਿਆਣਾ ਸਰਕਾਰ ਨੂੰ 10 ਦਿਨ ਦਾ ਅਲਟੀਮੇਟਮ ਦਿੱਤਾ

admin by admin
July 6, 2018
in INDIA
0
ਦਿੱਲੀ ਕਮੇਟੀ ਨੇ ਆਰੋਪੀਆਂ ਖਿਲਾਫ਼ ਕਾਰਵਾਈ ਕਰਨ ਲਈ ਹਰਿਆਣਾ ਸਰਕਾਰ ਨੂੰ 10 ਦਿਨ ਦਾ ਅਲਟੀਮੇਟਮ ਦਿੱਤਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਨਵੀਂ ਦਿੱਲੀ – ਹਰਿਆਣਾ ਦੇ ਸੋਹਨਾ ਵਿਖੇ ਦਲਿਤ ਸਿੱਖਾਂ ਦੇ ਲਗਭਗ 16.5 ਏਕੜ ਖੇਤਰਫਲ ਦੇ ਸ਼ਮਸਾਨ ਘਾਟ ’ਤੇ ਸਥਾਨਕ ਭੂਮਾਫਿਆ ਵੱਲੋਂ ਕਬਜਾ ਕਰਨ ਦੀ ਕੀਤੀ ਜਾ ਰਹੀਆਂ ਕੋਸ਼ਿਸ਼ਾਂ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਰੂਪ ਅਪਨਾਇਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਘਟਨਾਂ ਦੇ ਸਾਰੇ ਤੱਥਾਂ ਦਾ ਖੁਲਾਸਾ ਕੀਤਾ।

ਜੀ.ਕੇ. ਨੇ ਦੱਸਿਆ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੋਹਨਾ ਦੇ ਨੇੜ੍ਹੇ ਰਹਿੰਦੇ ਸਿੱਖ ਪਰਿਵਾਰ ਪਿੱਛਲੇ ਲੰਬੇ ਸਮੇਂ ਤੋਂ ਇਸ ਸ਼ਮਸਾਨ ਘਾਟ ’ਚ ਆਪਣੇ ਨੇੜ੍ਹਲੇ ਲੋਕਾਂ ਦਾ ਅੰਤਿਮ ਸੰਸਕਾਰ ਕਰਦੇ ਸੀ। ਪਰ ਪਿੱਛਲੇ 2 ਸਾਲ ਤੋਂ ਸੱਤਾਧਾਰੀ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਕੁਝ ਸਥਾਨਕ ਸਿਆਸੀ ਆਗੂ ਲਗਭਗ 60 ਕਰੋੜ ਰੁਪਏ ਕੀਮਤ ਵਾਲੀ ਇਸ ਜਮੀਨ ’ਤੇ ਕਬਜਾ ਕਰਨ ਲਈ ਵਿਊਂਤਬੰਦੀ ’ਚ ਲੱਗੇ ਹੋਏ ਹਨ। ਜਿਸਦਾ ਸਿੱਖ ਵਿਰੋਧ ਕਰ ਰਹੇ ਸਨ।

ਜੀ.ਕੇ. ਨੇ ਦੱਸਿਆ ਕਿ 25 ਮਾਰਚ 2018 ਨੂੰ ਇਨ੍ਹਾਂ ਦਬੰਗ ਲੋਕਾਂ ਨੇ 10-12 ਸਿੱਖਾਂ ਨੂੰ ਮਾਮਲੇ ਦੇ ਹੱਲ ਲਈ ਉਕਤ ਜਮੀਨ ’ਤੇ ਬੁਲਾਇਆ ਸੀ। ਪਰ ਗਿਣੀ-ਮਿੱਥੀ ਸਾਜਿਸ਼ ਤਹਿਤ ਉਕਤ ਦਬੰਗਾਂ ਦੇ 60-70 ਲੋਕਾਂ ਨੇ ਸਿੱਖਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਨਾਲ ਹੀ ਗੈਰ ਕਾਨੂੰਨੀ ਅਸਲੇ ਰਾਹੀਂ ਹਵਾਈ ਫਾਇਰ ਕਰਕੇ ਸਿੱਖਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾਂ ਦੌਰਾਨ ਕਈ ਸਿੱਖਾਂ ਨੂੰ ਗੰਭੀਰ ਸੱਟਾ ਲਗੀਆਂ ਸਨ। ਜਿਸ ’ਤੇ ਬਾਅਦ ’ਚ ਸੋਹਨਾ ਪੁਲਿਸ ਨੇ ਐਫ਼.ਆਈ.ਆਰ. ਨੰਬਰ 0105/2018 ਦਰਜ ਕੀਤੀ ਹੈ।ਜਿਸ ’ਚ ਮੁਖ ਆਰੋਪੀ ਸਥਾਨਕ ਨਿਗਮ ਪਾਰਸ਼ਦ ਦਾ ਪਤੀ ਬਲਬੀਰ ਸਿੰਘ ਉਰਫ ਗਬਦਾ ਅਤੇ ਉਸਦੇ 8 ਸਾਥੀ ਹਨ।

ਜੀ.ਕੇ. ਨੇ ਦੱਸਿਆ ਕਿ ਜਾਂਚ ਦੌਰਾਨ ਪੀੜਿਤਾਂ ਵੱਲੋਂ ਦੱਸੇ ਗਏ ਕੁਲ ਆਰੋਪੀਆਂ ਦੀ ਗਿਣਤੀ ਹੁਣ 60 ਤਕ ਪੁੱਜ ਗਈ ਹੈ। ਆਰੋਪੀਆਂ ਦੇ ਖਿਲਾਫ਼ ਦਲਿਤ ਉਤਪੀੜਨ ਸਣੇ 307 ਵਰਗੀਆਂ ਗੰਭੀਰ ਅਪਰਾਧ ਦੀਆਂ ਧਾਰਾਵਾਂ ਲਗੀਆਂ ਹੋਈਆਂ ਹਨ। ਪਰ ਲਗਭਗ 100 ਦਿਨ ਬੀਤਣ ਦੇ ਬਾਵਜੂਦ ਅੱਜੇ ਵੀ ਪੁਲਿਸ ਨੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਪੁਲਿਸ ਵੱਲੋਂ ਪਹਿਲੇ ਇਸ ਮਾਮਲੇ ’ਚ ਏ.ਸੀ.ਪੀ. ਹਿਤੇਸ਼ ਯਾਦਵ ਦੀ ਅਗਵਾਈ ’ਚ ਐਸ.ਆਈ.ਟੀ. ਬਣਾਈ ਗਈ ਸੀ ਪਰ ਬਾਅਦ ’ਚ ਇਸ ਮਾਮਲੇ ਨੂੰ ਹੁਣ ਸਟੇਟ ਕ੍ਰਾਈਮ ਬ੍ਰਾਂਚ ਨੂੰ ਭੇਜ ਦਿੱਤਾ ਗਿਆ ਹੈ। ਇਸਦੇ ਨਾਲ ਹੀ 4 ਅਪ੍ਰੈਲ 2018 ਨੂੰ ਜਦੋਂ ਸਿੱਖ ਆਪਣੇ ਕਿਸੇ ਸੰਬੰਧੀ ਦਾ ਸੰਸਕਾਰ ਕਰਨ ਲਈ ਸ਼ਮਸਾਨ ਭੂਮੀ ਗਏ ਤਾਂ ਨਗਰ ਪਰਿਸ਼ਦ ਵੱਲੋਂ ਉਨ੍ਹਾਂ ਦੇ ਖਿਲਾਫ ਸਰਕਾਰੀ ਜਮੀਨ ’ਚ ਜਬਰੀ ਸੰਸਕਾਰ ਕਰਨ ਦਾ ਆਰੋਪ ਲਗਾ ਕੇ ਐਫ.ਆਈ.ਆਰ. ਨੰਬਰ 0115/2018 ਦਰਜ ਕਰਵਾ ਦਿੱਤੀ ਗਈ ਹੈ।

Post Views: 41
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਗਿਆਰਵੀਂ ਅਤੇ ਬਾਰਵੀਂ ਦੇ ਇਤਿਹਾਸ ਦੀ ਕਿਤਾਬ ਚੈਪਟਰ ਵਾਈਜ਼ ਹੋਵੇਗੀ ਤਿਆਰ

Next Post

ਸਾਬਕਾ ਪੀ.ਐੱਮ. ਅੱਬਾਸੀ ਨੂੰ ਚੋਣ ਲੜਨ ਦੀ ਮਿਲੀ ਮਨਜ਼ੂਰੀ

Next Post
ਸਾਬਕਾ ਪੀ.ਐੱਮ. ਅੱਬਾਸੀ ਨੂੰ ਚੋਣ ਲੜਨ ਦੀ ਮਿਲੀ ਮਨਜ਼ੂਰੀ

ਸਾਬਕਾ ਪੀ.ਐੱਮ. ਅੱਬਾਸੀ ਨੂੰ ਚੋਣ ਲੜਨ ਦੀ ਮਿਲੀ ਮਨਜ਼ੂਰੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800