ਯਮੁਨਾਨਗਰ, 06 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ): – ਹਰਿਆਣਾ ਦੇ ਜਿਲਾ ਯਮੁਨਾਨਗਰ ਦੇ ਜਵਾਹਰ ਨਵੋਦਯ ਸਕੂਲ, ਗੁਲਾਬਗੜ ਵਿਚ 9ਵੀਂ ਜਮਾਤ ਵਿਚ ਦਾਖਲਾ ਲਈ ਲਿਖਿਤ ਪ੍ਰੀਖਿਆ 8 ਫਰਵਰੀ, 2020 ਨੂੰ ਆਯੋਜਿਤ ਕੀਤੀ ਜਾਵੇਗੀ|
ਇਹ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਜਿੰਨਾਂ ਬੱਚਿਆਂ ਨੇ ਇਸ ਸਕੂਲ ਵਿਚ ਦਾਖਲ ਲਈ ਬਿਨੈ ਕੀਤਾ ਹੋਇਆ ਹੈ ਅਤੇ ਉਨਾਂ ਨੂੰ ਅਜੇ ਤਕ ਦਾਖਲਾ ਪੱਤਰ ਪ੍ਰਾਪਤ ਨਹੀਂ ਹੋਇਆ ਤਾਂ ਉਹ ਸਕੂਲ ਕਮੇਟੀ ਦੀ ਵੈਬਸਾਇਟ www.navodaya.gov.in ਜਾਂ www.nvsadmissionclassnine.in ‘ਤੇ ਜਾ ਕੇ ਡਾਊਨਲੋਡ ਕਰ ਸਕਦੇ ਹਨ|