No Result
View All Result
Sunday, May 24, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home INDIA

ਚੀਮਾ ਪਿੰਡ ਦੇ ਹਰਵਿੰਦਰ ਲਈ ਨਵੀਂ ਸਵੇਰ ਲੈ ਕੇ ਬਹੁੜਿਆ ਨਿਊ ਯੀਅਰ ਬੰਪਰ

admin by admin
February 6, 2020
in INDIA, PUNJAB
0
ਚੀਮਾ ਪਿੰਡ ਦੇ ਹਰਵਿੰਦਰ ਲਈ ਨਵੀਂ ਸਵੇਰ ਲੈ ਕੇ ਬਹੁੜਿਆ ਨਿਊ ਯੀਅਰ ਬੰਪਰ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ•, 6 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ): – ਜ਼ਿੰਦਗੀ ਵਿੱਚ ਪੈਸਾ ਸਭ ਕੁੱਝ ਨਹੀਂ ਹੁੰਦਾ ਪਰ ਕਈ ਵਾਰ ਪੈਸੇ ਦੀ ਤੋਟ ਕਾਰਨ ਬਹੁਤ ਕੁੱਝ ਕਰਨ ਖੁਣੋਂ ਰਹਿ ਵੀ ਜਾਂਦਾ ਹੈ। ਪੰਜਾਬ ਸਰਕਾਰ ਦਾ ਲਾਟਰੀ ਵਿਭਾਗ ਆਪਣੀਆਂ ਸਕੀਮਾਂ ਰਾਹੀਂ ਲੋਕਾਂ ਨੂੰ ਅਜਿਹੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਕਰਨ ਅਤੇ ਨਵੇਂ ਸੁਪਨੇ ਸਜੋਣ ਦਾ ਮੌਕਾ ਪ੍ਰਦਾਨ ਕਰਦਾ ਹੈ। ਪੰਜਾਬ ਰਾਜ ਲਾਟਰੀਜ਼ ਵਿਭਾਗ ਵੱਲੋਂ ਪਿਛਲੇ ਦਿਨੀਂ ਕੱਢੇ ਗਏ ਨਿਊਂ ਯੀਅਰ ਬੰਪਰ-2020 ਦੇ ਡਰਾਅ ਵਿੱਚ ਕਰੋੜਾਂ ਰੁਪਏ ਦੇ ਇਨਾਮ ਕੱਢੇ ਗਏ।
ਇਸ ਡਰਾਅ ਦਾ ਪਹਿਲਾ ਇਨਾਮ ਤਿੰਨ ਕਰੋੜ ਰੁਪਏ ਦਾ ਸੀ, ਜਿਸ ਨੂੰ ਦੋ ਜੇਤੂਆਂ ਵਿੱਚ ਤਕਸੀਮ ਕੀਤਾ ਗਿਆ। ਮੋਗਾ ਜ਼ਿਲ•ੇ ਦੇ ਪਿੰਡ ਚੀਮਾ ਵਾਸੀ ਹਰਵਿੰਦਰ ਸਿੰਘ ਨੂੰ 1.50 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਦੱਸਣਯੋਗ ਹੈ ਕਿ 1.50 ਕਰੋੜ ਰੁਪਏ ਦੇ ਪਹਿਲੇ ਇਨਾਮ ਦੇ ਦੂਜੇ ਜੇਤੂ ਪਠਾਨਕੋਟ ਵਾਸੀ ਰਾਕੇਸ਼ ਸ਼ਰਮਾ ਹਨ।
ਚੰਡੀਗੜ• ਵਿਖੇ ਪੰਜਾਬ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮ•ਾਂ ਕਰਵਾਉਣ ਬਾਅਦ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਕੰਬਾਇਨਾਂ ਦੇ ਸਪੇਅਰ ਪਾਰਟਜ਼ ਵਾਲੀ ਦੁਕਾਨ ‘ਤੇ ਸੇਲਜ਼ਮੈਨ ਵਜੋਂ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਨੇ ਕਦੇ ਸੁਪਨੇ ਵਿੱਚ ਨਹੀਂ ਸੋਚਿਆ ਸੀ ਕਿ ਉਹ ਕਰੋੜਪਤੀ ਬਣੇਗਾ ਪਰ ਪੰਜਾਬ ਲਾਟਰੀਜ਼ ਵਿਭਾਗ ਦੇ ਨਿਊ ਯੀਅਰ ਬੰਪਰ ਬਦੌਲਤ ਉਹ ਰਾਤੋ ਰਾਤ ਐਨੀ ਵੱਡੀ ਰਕਮ ਜਿੱਤ ਸਕਿਆ।
ਭਵਿੱਖੀ ਯੋਜਨਾਵਾਂ ਬਾਰੇ ਗੱਲ ਕਰਦਿਆਂ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਉਨ•ਾਂ ਦੇ ਪਰਿਵਾਰ ਨੂੰ ਮਾਲੀ ਤੰਗੀਆਂ ਤੋਂ ਨਿਜ਼ਾਤ ਮਿਲੇਗੀ। ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਨਵਾਂ ਮਕਾਨ ਵੀ ਬਣਾਉਣਾ ਚਾਹੁੰਦਾ ਹੈ ਅਤੇ ਅਜੇ ਵਿਆਹ ਵੀ ਕਰਵਾਉਣਾ ਹੈ। ਲਾਟਰੀ ਵਿਭਾਗ ਦੇ ਅਧਿਕਾਰੀਆਂ ਨੇ ਹਰਵਿੰਦਰ ਸਿੰਘ ਨੂੰ ਇਨਾਮੀ ਰਾਸ਼ੀ ਜਲਦੀ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ।

Post Views: 44
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਸਹਿਕਾਰਤਾ ਮੰਤਰੀ ਰੰਧਾਵਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਲੰਡਰ ਰਿਲੀਜ਼

Next Post

ਟ੍ਰੈਫਿਕ ਪੁਲਿਸ ਵਲੋਂ ਓਵਰਲੋਡ ਟਿੱਪਰ ਚਾਲਕਾਂ ਨੂੰ ਨਾ ਰੋਕਣ ਤੇ ਸਾਧੀ ਚੁੱਪੀ

Next Post
ਟ੍ਰੈਫਿਕ ਪੁਲਿਸ ਵਲੋਂ ਓਵਰਲੋਡ ਟਿੱਪਰ ਚਾਲਕਾਂ ਨੂੰ ਨਾ ਰੋਕਣ ਤੇ ਸਾਧੀ ਚੁੱਪੀ

ਟ੍ਰੈਫਿਕ ਪੁਲਿਸ ਵਲੋਂ ਓਵਰਲੋਡ ਟਿੱਪਰ ਚਾਲਕਾਂ ਨੂੰ ਨਾ ਰੋਕਣ ਤੇ ਸਾਧੀ ਚੁੱਪੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800