ਚੰਡੀਗੜ – ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ 11ਵੀ ਅਤੇ 12ਵੀ ਜਮਾਤ ਵਿੱਚ ਪੜ•ਦੇ ਵਿਦਿਆਰਥੀਆਂ ਨੂੰ ਇਤਿਹਾਸ ਵਿਸ਼ੇ ਨਾਲ ਸਬੰਧਤ ਪੜ•ਨ ਸਮੱਗਰੀ ਅਗਲੇ 15 ਦਿਨਾਂ ਵਿੱਚ ਅਧਿਆਇ ਅਨੁਸਾਰ ਮੁਹੱਈਆ ਕਰਵਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ।
ਇੱਥੇ ਪੰਜਾਬ ਭਵਨ ਵਿਖੇ ਸਕੂਲ ਸਿੱਖਿਆ ਸਬੰਧੀ ਕੈਬਨਿਟ ਮੰਤਰੀ ਪੰਜਾਬ ਉਮ ਪ੍ਰਕਾਸ਼ ਸੋਨੀ ਦੀ ਪ੍ਰਧਾਨਗੀ ਹੇਠ ਅੱਜ ਬੋਰਡ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਵੱਲੋਂ ਇਤਿਹਾਸ ਦੀ ਕਿਤਾਬ ਤਿਆਰ ਕਰਨ ਲਈ ਡਾ ਕਿਰਪਾਲ ਸਿੰਘ ਦੀ ਅਗਵਾਈ ਵਾਲੀ ਕਮੇਟੀ ਦੇ ਮੈਂਬਰ ਡਾ. ਜੇ.ਐਸ. ਗਰੇਵਾਲ, ਡਾ. ਪ੍ਰਿਥੀਪਾਲ ਸਿੰਘ ਕਪੂਰ, ਡਾ. ਇੰਦੂ ਬਾਂਗਾ, ਡਾ. ਬਲਵੰਤ ਸਿੰਘ ਢਿੱਲੋਂ ਅਤੇ ਇੰਦਰਜੀਤ ਸਿੰਘ ਗੋਗੋਆਨੀ ਹਾਜ਼ਰ ਸਨ। ਮੀਟਿੰਗ ਵਿੱਚ ਸਕੂਲ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਸਕੱਤਰ ਕ੍ਰਿਸ਼ਨ ਕੁਮਾਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੈਅਰਮੈਨ ਕ੍ਰਿਸ਼ਨ ਕਾਂਤ ਕਲੋਹੀਆ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਮ ਵਾਈਸ ਚੇਅਰਮੈਨ ਪ੍ਰਸ਼ਾਂਤ ਗੋਇਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਬਹੁਤ ਹੀ ਮਾਣਮੱਤਾ ਹੈ ਅਤੇ ਇਸ ਨੂੰ ਸਿਖਰ ‘ਤੇ ਪਹੁੰਚਾਉਣ ਵਿੱਚ ਸਿੱਖ ਧਰਮ ਦਾ ਅਹਿਮ ਰੋਲ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਦਿਲੀ ਇੱਛਾ ਹੈ ਕਿ ਪੰਜਾਬ ਦੇ ਬੱਚਿਆਂ ਨੂੰ ਆਪਣੇ ਵਿਰਸੇ ਤੋਂ ਸਹੀ ਢੰਗ ਨਾਲ ਜਾਣੂ ਕਰਵਾਇਆ ਜਾਵੇ ਅਤੇ ਇਸ ਮਕਸਦ ਲਈ ਉਨ•ਾਂ ਇਹ ਕਮੇਟੀ ਕਾਇਮ ਕੀਤੀ ਹੈ।
ਮੀਟਿੰਗ ਦੋਰਾਨ ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਵਿਸੇਸ਼ ਕਰਕੇ ਸਿੱਖ ਇਤਿਹਾਸ ਦਾ ਇਸ ਪੂਰੇ ਖਿੱਤੇ ਉਤੇ ਡੂੰਘਾ ਪ੍ਰਭਾਵ ਹੈ, ਜਿਸ ਨੇ ਇਸ ਖੇਤਰ ਵਿੱਚ ਬਹੁਤ ਅਹਿਮ ਤਬਦੀਲੀਆਂ ਨੂੰ ਜਨਮ ਦਿੱਤਾ। ਉਨ•ਾਂ ਕਿਹਾ ਕਿ ਸਿੱਖ ਯੋਧਿਆਂ ਬਾਰੇ ਸਮਕਾਲੀ ਇਤਿਹਾਸਕਾਰ ਚੰਗੇ ਸ਼ਬਦ ਨਹੀਂ ਸੀ ਵਰਤਦੇ ਪਰ ਸਿੱਖਾਂ ਦਾ ਕੁਰਬਾਨੀ ਪ੍ਰਤੀ ਜਜ਼ਬਾ, ਇਨਸਾਨੀ ਮਾਣ ਮਰਿਆਦਾਵਾਂ ਦੀ ਪਾਲਣਾ ਕਰਨ ਪ੍ਰਤੀ ਨਿਸ਼ਠਾ ਨੂੰ ਦੇਖ ਕੇ ਉਹ ਵੀ ਕਾਇਲ ਹੋ ਗਏ ਸਨ, ਉਨ•ਾਂ ਕਿਹਾ ਕਿ ਅੱਜ ਸਾਨੂੰ ਆਪਣੀ ਨੌਜਵਾਨ ਪੀੜ•ੀ ਨੂੰ ਆਪਣੇ ਮਾਣਮੱਤੇ ਇਤਿਹਾਸ ਤੋਂ ਚੰਗੀ ਤਰ•ਾਂ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਹ ਵੀ ਆਪਣੇ ਮਹਾਨ ਬਜ਼ੁਰਗਾਂ ਵਰਗੇ ਕਿਰਦਾਰ ਬਣਾ ਸਕਣ। ਇਸ ਲਈ ਪ੍ਰਸਤਾਵਿਤ ਕਿਤਾਬਾਂ ਦੀ ਰੂਪ ਰੇਖਾ ਇਸ ਤਰ•ਾਂ ਦੀ ਹੋਵੇ ਕਿ ਉਹ ਬੱਚਿਆਂ ਨੂੰ ਪ੍ਰੇਰਿਤ ਕਰੇ।
