ਵੈਨਕੂਵਰ , 14 ਫਰਵਰੀ (ਅਮ੍ਰਿਤ ਪਾਲ ਸਿੰਘ ਸਾਹਨੀ) : – ਚੀਨ ‘ਚ ਕੋਰੋਨਾ ਵਾਇਰਸ ਦੇ ਚੱਲ ਰਹੇ ਤਹਿਲਕੇ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਚੌਕਸੀ ਜਾਰੀ ਹੈ ਅਤੇ ਇਸੇ ਦੌਰਾਨ ਕਈ ਹਵਾਈ ਕੰਪਨੀਆਂ ਵਲੋਂ ਚੀਨ ਦੇ ਸ਼ਹਿਰਾਂ ਨੂੰ ਜਾਣ ਵਾਲੀਆਂ ਉਡਾਨਾਂ ਬੰਦ ਕੀਤੀਆਂ ਗਈਆਂ ਹਨ ਅਤੇ ਅਜੇ ਹੋਰ ਉਡਾਨਾਂ ਬੰਦ ਹੋਣ ਬਾਰੇ ਖ਼ਬਰਾਂ ਮਿਲ ਰਹੀਆਂ ਹਨ ਅਜਿਹੇ ‘ਚ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਹੈ ਅਤੇ ਟਿਕਟਾਂ ਮਹਿੰਗੀਆਂ ਮਿਲਣ ਬਾਰੇ ਪਤਾ ਲੱਗ ਰਿਹਾ ਹੈ¢ ਵਾਇਰਸ ਦੇ ਡਰ ਕਾਰਨ ਬੀਤੇ ਦਿਨਾਂ ਤੋਂ ਹਵਾਈ ਜਹਾਜ਼ਾਂ ‘ਚ ਸਫ਼ਰ ਕਰਨ ਵਾਲੇ ਮੁਸਾਫਿਰਾਂ ਦੀ ਗਿਣਤੀ ਘਟੀ ਹੋਈ ਹੈ ਅਤੇ ਚੀਨ ਤੋਂ ਵਿਦੇਸ਼ਾਂ ਨੂੰ ਜਾਣ ਵਾਲੇ ਰੂਟਾਂ ‘ਤੇ ਜਹਾਜ਼ ਭਰੇ ਨਾ ਜਾਣ ਕਾਰਨ ਹਵਾਈ ਕੰਪਨੀਆਂ ਨੂੰ ਵੱਡੇ ਵਿੱਤੀ ਖ਼ਰਚਿਆਂ ਦਾ ਸਾਹਮਣਾ ਹੈ ਏਅਰ ਕੈਨੇਡਾ ਅਤੇ ਬਿ੍ਟਿਸ਼ ਏਅਰਵੇਜ਼ ਦੀਆਂ ਚੀਨ ਤੋਂ ਉਡਾਨਾਂ ਬੰਦ ਰੱਖੀਆਂ ਜਾ ਰਹੀਆਂ ਹਨ¢
ਹਾਂਗਕਾਂਗ ਤੋਂ ਕੈਥੇ ਪੈਸੀਫਿਕ ਵਲੋਂ ਵੀ ਟੋਰਾਂਟੋ ਜਾਣ ਵਾਲੇ ਜਹਾਜ਼ 1 ਮਾਰਚ ਤੋਂ 27 ਮਾਰਚ ਤੱਕ ਬੰਦ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ ਦਿੱਲੀ ਤੋਂ ਹਾਂਗਕਾਂਗ ਦੇ ਰਸਤੇ ਟੋਰਾਂਟੋ ਦਾ ਰੂਟ ਪੰਜਾਬ ਦੇ ਕੈਨੇਡਾ ਜਾਣ ਵਾਲ ਲੋਕਾਂ ਵਾਸਤੇ ਬੜਾ ਢੁਕਵਾਂ ਹੈ ਅਤੇ ਸਾਰਾ ਸਾਲ ਇਸ ਰਸਤੇ ਪੰਜਾਬੀ ਕੈਨੇਡਾ ਪੁੱਜਦੇ ਰਹਿੰਦੇ ਹਨ ਇਹ ਰੂਟ ਬੰਦ ਰਹਿਣ ਨਾਲ ਲੋਕਾਂ ਨੂੰ ਬਦਲਵੇਂ ਰੂਟ ਹੋਰ ਹਵਾਈ ਕੰਪਨੀਆਂ ਰਾਹੀਂ ਲੈਣੇ ਪਿਆ ਕਰਨਗੇ ਇਹ ਵੀ ਕਿ ਉਡਾਨਾਂ ਘਟਣ ਨਾਲ ਟਿਕਟਾਂ ਮਹਿੰਗੀਆਂ ਹੋਣ ਦੀ ਸੰਭਾਵਨਾ ਵੀ ਬਰਕਰਾਰ ਹੈ¢