ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਪ੍ਰਧਾਨ ਕਾਂਗਰਸ ਕਮੇਟੀ ਸੁਨੀਲ ਕੁਮਾਰ ਜਾਖੜ ਦੇ ਗ੍ਰਹਿ ਵਿਧਾਨ ਸਭਾ ਹਲਕੇ ਅਬੋਹਰ ਵਿੱਚ 9 ਸਤੰਬਰ ਨੂੰ ਰੈਲੀ ਰੱਖੀ ਹੈ । ਇਸ ਤੋਂ ਪਹਿਲਾਂ ਸੁਨੀਲ ਜਾਖੜ ਦੇ ਪਿੰਡ ਪੰਜਕੋਸੀ ਵਿੱਚ ਪੁੱਜੇ ਸੁਖਬੀਰ ਸਿੰਘ ਬਾਦਲ ਦਾ ਪਿੰਡ ਵਾਸੀਆਂ ਨੇ ਜਿੱਥੇ ਭਰਵਾਂ ਸਵਾਗਤ ਕੀਤਾ ਉੱਥੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀਆਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਾ । ਮੈਂ ਸੁਨੀਲ ਜਾਖੜ ਨੂੰ ਦੱਸ ਰਿਹਾ ਕਿ ਮੈਂ ਤੇਰੇ ਪਿੰਡ ਪੰਜਕੋਸੀ ਵਿੱਚ ਖੜ੍ਹਾ ਸਾਰਾ ਪਿੰਡ ਇਕੱਠਾ ਹੈ ਅਤੇ ਇੱਕ ਵੀ ਬੰਦਾ ਸੁਨੀਲ ਜਾਖੜ ਦੇ ਨਾਲ ਨਹੀਂ । ਜਿੰਨੇ ਜੁਲਮ ਸੁਨੀਲ ਜਾਖੜ ਨੇ ਕੀਤੇ ਹਨ।ਜੁਲਮ ਕਰਨਾ ਪਾਪ ਹੈ । ਮੈਂ ਕਹਿਣਾ ਚਾਹੁੰਦਾ ਕਿ ਤੂੰ ਸੋਚਦੈਂ ਕਿ ਮੇਰੀ ਸਰਕਾਰ ਪੰਜਾਬ ਵਿੱਚ ਹੈ । ਡੇਢ ਸਾਲ ਤਾਂ ਲੰਘ ਗਿਆ ਮਗਰ ਦੋ ਢਾਈ ਸਾਲ ਹੀ ਰਹਿ ਗਏ ।ਮੈਂ ਅੱਜ ਸੁਨੀਲ ਜਾਖੜ ਨੂੰ ਕਹਿਣਾ ਚਾਹੁੰਨਾ ਕਿ ਆਹ ਪਰਚੇ ਜੋ ਤੋਂ ਗਰੀਬਾਂ ਤੇ ਕਰਾੲੇ , ਢਾਈ ਸਾਲ ਬਾਅਦ ਆ ਜੋ ਤੂੰ ਸੋਚਦੈਂ ਕਿ ਆਹ ਡੀ ਐੱਸ ਪੀ , ਆਹ ਐੱਸ ਅੈਚ ਓ ਮੇਰੇ ਨਾਲ ਹੈ । ਇਹ ਹੀ ਡੀ ਐੱਸ ਪੀ ਏਹੀ ਐੱਸ ਅੈਚ ਓ ਤੈਨੂੰ ਫੜ ਕੇ ਲਿਜਾਣਗੇ । ਜਾਖੜ ਨੂੰ ਦਿੱਤੀਆਂ ਜਾ ਰਹੀਆਂ ਇਹਨਾਂ ਚੁਣੌਤੀ ਭਰੀਆਂ ਸੁਖਬੀਰ ਬਾਦਲ ਦੀਆਂ ਟਿੱਪਣੀਆਂ ਦਾ ਉੱਥੇ ਮੌਜੂਦ ਲੋਕ ਤਾੜੀਆਂ ਮਾਰਕੇ ਅਤੇ ਜੈਕਾਰੇ ਛੱਡਕੇ ਸਵਾਗਤ ਕਰਦੇ ਹਨ । ੲੇਨਾਂ ਜੁਲਮ ਕੀਤੈ ਇਸ ਹਲਕੇ ਵਿੱਚ , ਮੇੈ ਸਮਝਨਾ ਤਾਂ ਹੀ ਸੁਨੀਲ ਜਾਖੜ ਅਬੋਹਰੋੰ ਗੁਰਦਾਸਪੁਰ ਭੱਜ ਗਿਆ । ਬੰਦਾ ਆਪਣੇ ਘਰੋਂ ਉਹ ਭੱਜਦਾ ਲੋਕੀਂ ਜਿਸ ਨੂੰ ਨਫ਼ਰਤ ਕਰਦੇ ਹੋਣ । ਪਹਿਲਾਂ ਰਾਜਸਥਾਨ ਭੱਜ ਗਏ ਸੀ ਫਿਰ ਹੋਰ ਕਿਤੇ ਭੱਜ ਗਏ ਸੀ । ਸਭਾ ਵਿੱਚ ਮੌਜੂਦ ਪਿੰਡ ਦੇ ਸਰਪੰਚ ਨੂੰ ਸੰਬੋਧਿਤ ਹੁੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਹਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਤੁਹਾਡੇ ਨਾਲ ਹੈ । ਤੁਹਾਡੇ ਨਾਲ ਪੂਰੀ ਤਰ੍ਹਾਂ ਸਾਡਾ ਹੱਥ ਹੈ ਪੰਜਾਬ ਵਿੱਚ ਸਰਕਾਰ ਬਣ ਹੀ ਜਾਣੀ ਹੈ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਸੰਗਤ ਦਰਸ਼ਨ ਤੁਹਾਡੇ ਪਿੰਡ ਵਿੱਚ ਕਰਾਂਗਾ । ਬਹੁਤ ਵਧੀਆ ਪਿੰਡ ਬਣਾਵਾਂਗਾ , ਤੁਹਾਡਾ ਅਜਿਹਾ ਵਧੀਆ ਪਿੰਡ ਬਣਾਵਾਂਗਾ ਕਿ ਤੁਸੀਂ ਯਾਦ ਰੱਖੋਗੇ । ਉਨ੍ਹਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੂਰੀ ਜ਼ਿੰਦਗੀ ਪੰਜਾਬੀਆਂ ਦੀ ਸੇਵਾ ਕੀਤੀ । ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਹੁਣ ਜਿਹੜੇ ਅੱਤਵਾਦੀ ਹੈ ਜਿਹੜੇ ਦੇਸ਼ ਧਰੋਹੀ ਜਿਹੜੇ ਦੇਸ਼ ਨੂੰ ਵੰਡਣਾ ਚਾਹੁੰਦਾ ਹੈ ਅੱਜ ਉਨ੍ਹਾਂ ਨਾਲ ਰਲ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਤੇ ਲੱਗਿਆ ਹੋਇਆ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਭੰਗ ਨਹੀਂ ਹੋਣ ਦਿੱਤੀ ਜਾਵੇਗੀ ਚਾਹੇ ਜਾਨ ਵੀ ਕਿਉਂ ਨਾ ਚਲੀ ਜਾਵੇ । ਅਖੀਰ ਨੂੰ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਹੋਰਨਾਂ ਕਿਹਾ ਕਿ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਪਿੰਡ ਵਿੱਚ ਇਨ੍ਹਾਂ ਸਤਿਕਾਰ ਦਿੱਤਾ ।ਉਨ੍ਹਾਂ ਕਿਹਾ ਕਿ ਨੌਂ ਸਤੰਬਰ ਨੂੰ ਅਬੋਹਰ ਵਿੱਚ ਕੀਤੀ ਜਾ ਰਹੀ ਅਕਾਲੀ ਭਾਜਪਾ ਗੱਠਜੋੜ ਵੱਲੋਂ ਰੈਲੀ ਦੌਰਾਨ ਹੀ ਭਰੇ ਇਕੱਠ ਵਿੱਚ ਕੀ ਜੀ ਝੰਡਾ ਗੱਡ ਦੇਣਾ ਹੈ ਅਤੇ ਜਾਖੜ ਨੂੰ ਇੱਥੋਂ ਭਜਾ ਦੇਣਾ ਹੈ । ਇਸ ਇਕੱਠ ਵਿੱਚ ਸਤਿੰਦਰਜੀਤ ਸਿੰਘ ਮੰਟਾ , ਗੁਰਤੇਜ ਸਿੰਘ ਘੁੜਿਆਣਾ , ਪ੍ਰਕਾਸ਼ ਸਿੰਘ ਭੱਟੀ , ਹਲਕਾ ਗੁਰੂਹਰਸਹਾਏ ਵਰਦੇਵ ਸਿੰਘ ਨੋਨੀ ਮਾਨ ਅਤੇ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ ।

