Friday , 7 October 2022
Breaking News
Home / Breaking / ਨਵਜੋਤ ਸਿੱਧੂ ਭੁੱਲੇ ਸ਼ਬਦਾਂ ਦੀ ਮਰਿਆਦਾ, ਕੈਪਟਨ ’ਤੇ ਆਖ ਗਏ ਵੱਡੀ ਗੱਲ, ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ

ਨਵਜੋਤ ਸਿੱਧੂ ਭੁੱਲੇ ਸ਼ਬਦਾਂ ਦੀ ਮਰਿਆਦਾ, ਕੈਪਟਨ ’ਤੇ ਆਖ ਗਏ ਵੱਡੀ ਗੱਲ, ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ

Web Desk- Harsimran

ਅੰਮ੍ਰਿਤਸਰ, 3 ਨਵੰਬਰ (ਓਜੀ ਇੰਡਿਅਨ ਬਿਊਰੋ)- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ ਬੋਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਦੁਨੀਆ ਦਾ ਸਭ ਤੋਂ ਵੱਡਾ ਕਾਇਰ ਦੱਸਦਿਆਂ ਸਿੱਧੂ ਨੇ ਕਿਹਾ ਹੈ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਅੱਜ ਰੇਤ ਮਾਫੀਆ ਦੀ ਗੱਲ ਕਰ ਰਿਹਾ ਹੈ ਉਹ ਪਹਿਲਾਂ ਕਿੱਥੇ ਸੀ। ਉਸ ਨੇ ਪਹਿਲਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਰੇਤ ਮਾਫੀਆ ਅਤੇ ਸ਼ਰਾਬ ਮਾਫੀਆ ਬਾਰੇ ਗੱਲ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਜੇ ਕੈਪਟਨ ਜਾਣਦਾ ਸੀ ਕਿ ਇਹ ਮੰਤਰੀ ਤੇ ਵਿਧਾਇਕ ਰੇਤ ਮਾਫੀਆ ਨਾਲ ਰਲੇ ਹੋਏ ਹਨ ਤਾਂ ਕਿਉਂ ਉਸ ਨੇ ਕਾਰਵਾਈ ਨਹੀਂ ਕੀਤੀ। ਅੰਮ੍ਰਿਤਸਰ ਵਿਚ ਪੱਤਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਇੰਨੇ ਤੈਸ਼ ’ਚ ਆ ਗਏ ਕਿ ਉਹ ਸ਼ਬਦਾਂ ਦੀ ਮਰਿਆਦਾ ਹੀ ਭੁੱਲ ਗਏ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਪਿਓ ਜਿਤਾਵੇਗਾ।

ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਇਕ ਰੋਂਦੂ ਬੱਚਾ ਬਣ ਗਿਆ ਹੈ। ਜਿਵੇਂ-ਜਿਵੇਂ ਬੰਦੇ ਦੀ ਉਮਰ ਵੱਧਦੀ ਹੈ ਉਵੇਂ ਉਵੇਂ ਉਹ ਬੱਚਾ ਬਣਦਾ ਜਾਂਦਾ ਹੈ, ਸਿੱਧੂ ਨੇ ਕਿਹਾ ਕਿ ਕੈਪਟਨ ਮੇਰੇ ਖ਼ਿਲਾਫ਼ ਚੋਣ ਲੜਨ ਦੀ ਗੱਲ ਕਰ ਰਿਹਾ ਹੈ ਪਰ ਉਸ ਦਾ ਸਾਥ ਤਾਂ ਉਸ ਦੀ ਪਤਨੀ ਨੇ ਵੀ ਨਹੀਂ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨਾਲ ਇਕ ਕੌਂਸਲਰ ਤਕ ਵੀ ਨਾਲ ਨਹੀਂ ਖੜ੍ਹਾ ਹੋਇਆ। ਹੁਣ ਕੈਪਟਨ ਦੇ ਪੱਲੇ ਕੱਖ ਨਹੀਂ ਹੈ।

ਪੰਜਾਬ ਵਿਚ 1300 ਕਿੱਲੋ ਮੀਟਰ ਦਰਿਆ ਹੈ, ਫਿਰ ਇਕ ਸਾਲ ਵਿਚ ਸਿਰਫ 40 ਕਰੋੜ ਕਿਵੇਂ ਜਮਾਂ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੋਮਿਆਂ ਦੀ ਲੁੱਟ ਹੀ ਪੰਜਾਬ ਦੀ ਬਦਹਾਲੀ ਦਾ ਦਾ ਮੁੱਖ ਕਾਰਣ ਹੈ। ਸਿੱਧੂ ਨੇ ਕਿਹਾ ਕਿ ਮੈਂ ਪਹਿਲੀ ਕੈਬਨਿਟ ਵਿਚ ਸ਼ਰਾਬ ਦੀ ਪਾਲਿਸੀ ਬਾਰੇ ਆਵਾਜ਼ ਚੁੱਕੀ ਸੀ। ਰੇਤ ਦੀ ਚੋਰੀ ਉਦੋਂ ਰੁਕਣੀ ਹੈ ਜਦੋਂ ਰੇਤ ਦਾ ਰੇਟ ਫਿਕਸ ਹੋਵੇਗਾ। ਜੇਕਰ ਸ਼ਰਾਬ ਦੇ ਰੇਟ ਫਿਕਸ ਹੋ ਸਕਦਾ ਹੈ ਤਾਂ ਫਿਰ ਰੇਤ ਦਾ ਕਿਉਂ ਨਹੀਂ ਹੋ ਸਕਦਾ।

About raftaarindia_4ho0bxxo

Check Also

मंदिर में बेअदबी पर भड़के हिदू संगठन, गुस्साए संगठनों ने की आपातकाल मीटिग, आज पटियाला बंद का ऐलान, शिवसेना ने भी की निंदा

पटियाला, 25 जनवरी 2022, ओजी न्यूज़ ब्यूरो- एतिहासिक श्री काली देवी जी के मंदिर में …

Leave a Reply

Your email address will not be published.