ADVERTISEMENT
ਲੁਧਿਆਣਾ, 20 ਅਗਸਤ (ਪ੍ਰੈਸ ਕੀ ਤਾਕਤ ਨਿਊਜ਼ ਡੈਸਕ) : ਮਹਾਨਗਰ ’ਚ ਰਹਿਣ ਵਾਲੀ 12 ਸਾਲਾ ਦੀ ਇਕ ਬੱਚੀ ਦਾ ਉਸ ਦੇ ਘਰ ਵਿਚ ਹੀ ਜਾ ਕੇ ਜਬਰ-ਜ਼ਿਨਾਹ ਕੀਤੇ ਜਾਣ ਦਾ ਸਨਸਨੀਖੇਜ਼ ਕੇਸ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਗੁਆਂਢੀ ਨੇ ਬੱਚੀ ਦੀ ਧੌਣ ’ਤੇ ਦਾਤਰ ਰੱਖ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ । ਪੁਲਸ ਨੇ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੀ ਪਛਾਣ ਗੋਇਲ ਕਾਲੋਨੀ ਦੇ 18 ਸਾਲਾ ਸਿਮਰਨਜੀਤ ਸਿੰਘ ਉਰਫ਼ ਮੋਨੂੰ ਵਜੋਂ ਹੋ ਰਹੀ ਹੈ। ਇਸ ਕੇਸ ’ਚ ਇਕ ਅਣਪਛਾਤੀ ਜਨਾਨੀ ਨੂੰ ਵੀ ਸਹਿ-ਦੋਸ਼ੀ ਬਣਾਇਆ ਜਾ ਰਿਹਾ ਹੈ। ਬੱਚੀ ਦੀ ਮਾਤਾ ਘਰੇਲੂ ਔਰਤ ਹੈ ਅਤੇ ਪਿਤਾ ਸਕਿਓਰਿਟੀ ਗਾਰਡ ਦੀ ਨੌਕਰੀ ਕਰਦਾ ਹੈ।













