ਪਟਿਆਲਾ, 11 ਸਤੰਬਰ (ਪ੍ਰੈਸ ਕਿ ਤਾਕਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਪੁਰਾ ਦੇ ਬਣਾਏ ਮੁੱਖ ਸੇਵਾਦਾਰ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓ.ਐਸ.ਡੀ. ਚਰਨਜੀਤ ਸਿੰਘ ਬਰਾੜ ਅਤੇ ਪਟਿਆਲਾ ਦੇ ਮੁੱਖ ਸੇਵਾਦਾਰ ਹਰਪਾਲ ਜੁਨੇਜਾ ਡੇਅਰੀ ਮਾਲਕਾਂ ਨੂੰ ਮਿਲੇ ਅਤੇ ਡੇਅਰੀ ਮਾਲਕਾਂ ਨੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ। ਡੇਅਰੀ ਮਾਲਕਾਂ ਨੇ ਮੇਅਰ ਵੱਲੋਂ ਕੀਤੇ ਜਾ ਰਹੇ ਧੱਕੇ ਬਾਰੇ ਦੋਨਾ ਆਗੂਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਚਰਨਜੀਤ ਸਿੰਘ ਬਰਾੜ ਅਤੇ ਹਰਪਾਲ ਜੁਨੇਜਾ ਨੇ ਕਿਹਾ ਕਿ ਡੇਅਰੀ ਮਾਲਕਾਂ ਨਾਲ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਣਯੋਗ ਹਾਈਕੋਰਟ ਵੱਲੋਂ ਨਗਰ ਨਿਗਮ ਤੋਂ ਜਵਾਬ ਮੰਗਿਆ ਗਿਆ ਹੈ ਜੋ ਕਿ ਅਜੇ ਤੱਕ ਨਗਰ ਨਿਗਮ ਵੱਲੋਂ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਡੇਅਰੀ ਮਾਲਕਾਂ ‘ਤੇ ਰੇਡਾਂ ਮਾਰ ਕੇ ਉਨ੍ਹਾਂ ਨੂੰ ਡਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਇਹ ਕਾਂਗਰਸ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਪਰ ਇਥੇ ਤਾਂ ਮੁੱਖ ਮੰਤਰੀ ਦੇ ਸ਼ਹਿਰ ਵਿਚ ਘਰ ਘਰ ਰੁਜਗਾਰ ਖੋਹਿਆ ਜਾ ਰਿਹਾ ਹੈ। ਡੇਅਰੀ ਪ੍ਰਾਜੈਕਟ ਨੂੰ ਪੁਰੇ ਕੀਤੇ ਬਿਨ੍ਹਾਂ ਡੇਅਰੀ ਮਾਲਕਾਂ ਨੂੰ ਉਥੇ ਸ਼ਿਫਟ ਕੀਤਾ ਜਾ ਰਿਹਾ ਹੈ। ਇਸ ਮੌਕੇ ਐਡਵੋਕੇਟ ਪੰਧੇਰ ਨੇ ਕਿਹਾ ਕਿ ਨਗਰ ਨਿਗਮ ਉਚਿਤ ਜਵਾਬ ਦੇਣ ਦੀ ਬਜਾਏ ਜਾਣ ਬੁਝ ਕੇ ਡੇਅਰੀ ਮਾਲਕਾਂ ਨੂੰ ਤੰਗ ਪਰੇਸਾਨ ਕਰ ਰਿਹਾ ਹੈ। ਇਸ ਮੌਕੇ ਮੈਂਬਰ ਪੀ.ਏ.ਸੀ. ਨਰਦੇਵ ਸਿੰਘ ਆਕੜੀ, ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ, ਸੁਖਬੀਰ ਸਨੋਰ, ਹਰਬਖਸ਼ ਚਹਿਲ, ਹੈਪੀ ਲੋਹਟ, ਗੋਬਿੰਦ ਬਡੁੰਗਰ, ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਡਾ. ਮਨਪ੍ਰੀਤ ਸਿੰਘ ਚੱਢਾ, ਹਰਮੀਤ ਸਿੰਘ ਮੀਤ, ਕ੍ਰਿਪਾਲ ਸਿੰਘ ਪ੍ਰਧਾਨ, ਦਵਿੰਦਰ ਸਿੰਘ, ਜਗੀਰ ਸਿੰਘ, ਅਵਤਾਰ ਸਿੰਘ, ਤਰਨਜੀਤ ਸਿੰਘ, ਨਵਨੀਤ ਵਾਲੀਆ,ਜਸਵਿੰਦਰ ਸਿੰਘ, ਮੋਂਟੀ ਗਰੋਵਰ, ਸਿਮਰਨ ਗਰੇਵਾਲ, ਨਰੇਸ਼ ਨਿੰਦੀ, ਮੁਨੀਸ਼ ਸਿੰਘੀ, ਪਵਨ ਭੂਮਕ, ਸਿਮਰ ਕੁਕਲ, ਸਤਿੰਦਰ ਗਰੋਵਰ, ਬਿੰਦਰ ਨਿੱਕੂ, ਲਖਬੀਰ ਭੱਟੀ, ਸ਼ਿਵਮ, ਰਾਜੀਵ ਅਟਵਾਲ, ਪਰਮਿੰਦਰ ਸ਼ੋਰ, ਪ੍ਰਵੇਸ਼ ਗੋਇਲ, ਗੁਰਵਿੰਦਰ ਗੁਰੀ, ਭੀਮਸੈਨ, ਪ੍ਰਵੀਨ ਵਰਮਾ, ਅੰਗਰੇਜ ਸਿੰਘ, ਵਿਜੈ ਚੌਹਾਨ, ਰਾਜੇਸ਼ ਸਭਰਵਾਲ, ਸਨੀ ਜੁਨੇਜਾ, ਯੁਵਰਾਜ ਜੁਨੇਜਾ, ਰਾਜੂ ਕੰਬੋਜ,ਵਿਕਾਸ ਬਿੰਨੀ ਆਦਿ ਹਾਜ਼ਰ ਸਨ।