ਪਟਿਆਲਾ, ਪ੍ਰੈਸ ਕੀ ਤਾਕਤ ਬਿਊਰੋ- 25 ਨਵੰਬਰ 2021
ਪਟਿਆਲਾ ਜ਼ਿਲ੍ਹੇ ‘ਚ ਇਸ ਸਮੇਂ ਮੇਅਰ ਬਦਲਣ ਨੂੰ ਲੈ ਕੇ ਕਾਂਗਰਸ ਦੀ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਅਸਲ ‘ਚ ਮੇਅਰ ਬਦਲਣ ਦੇ ਬਹਾਨੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਕਾਂਗਰਸ ਦੀ ਬਜਾਏ ਸਿਆਸੀ ਤੌਰ ‘ਤੇ ਮੋਤੀ ਮਹਿਲ ਨਾਲ ਖੜ੍ਹਨ ਤੋਂ ਬਾਅਦ ਨਗਰ ਨਿਗਮ ‘ਚ ਇਹ ਵਿਵਾਦ ਪੈਦਾ ਹੋਇਆ ਸੀ। ਅੱਜ ਫ਼ੈਸਲਾ ਹੋ ਜਾਵੇਗਾ ਕਿ ਮੇਅਰ ਬਿੱਟੂ ਦੀ ਕੁਰਸੀ ਬਚੇਗੀ ਜਾਂ ਕੋਈ ਨਵਾਂ ਮੇਅਰ ਚੁਣਿਆ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਗਰ ਨਿਗਮ ਦਫ਼ਤਰ ‘ਚ ਬੈਠੇ ਹੋਏ ਹਨ। ਇਸ ਸਮੇਂ ਮੇਅਰ ਨੂੰ ਬਦਲਣ ਦੀ ਪ੍ਰਕਿਰਿਆ ਚੱਲ ਰਹੀ ਹੈ। ਕੈਪਟਨ ਧੜੇ ਵੱਲੋਂ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਗਏ ਹਨ।
ਮੇਅਰ ਨੂੰ ਬਚਾਉਣ ਲਈ ਖ਼ੁਦ ਕਮਾਂਡ ਸੰਭਾਲ ਰਹੀ ਐਮ. ਪੀ. ਪਰਨੀਤ ਕੌਰ ਨੇ ਆਪਣੇ ਸਮਰਥਕ ਸਮੁੱਚੇ ਕੌਂਸਲਰਾਂ ਨੂੰ ਪਿਛਲੇ ਇਕ ਹਫ਼ਤੇ ਤੋਂ ਮੋਤੀ ਮਹਿਲ ‘ਚ ਠਹਿਰਾਇਆ ਹੋਇਆ ਹੈ। ਕਾਂਗਰਸ ਦੇ ਕੌਂਸਲਰ ਦੋਸ਼ ਲਾ ਰਹੇ ਹਨ ਕਿ ਮੋਤੀ ਮਹਿਲ ਨੇ ਲੋਕਤੰਤਰ ਨੂੰ ਬੰਦਕ ਬਣਾ ਲਿਆ ਹੈ।