ADVERTISEMENT
ਅਟਾਰੀ,14 ਅਗਸਤ (ਪ੍ਰੈਸ ਕੀ ਤਾਕਤ ਬਿਉਰੋ): ਦੇਸ਼ ਦੇ ਆਜ਼ਾਦੀ ਦਿਹਾੜੇ ਦੀਆਂ ਸਰਹੱਦ ‘ਤੇ ਖਾਸ ਰੌਣਕਾਂ ਵੇਖਣ ਨੂੰ ਮਿਲੀਆਂ ਹਨ। ਇਸ ਮੌਕੇ ਬੀ.ਐਸ.ਐਫ ਦੇ ਜਵਾਨਾਂ ਵਲੋਂ ਪਾਕ ਰੇਂਜਰਸ ਨੂੰ ਮਿਠਾਈਆਂ ਭੇਂਟ ਕਰ ਕੇ ਆਪਸੀ ਮੇਲ ਮਿਲਾਪ ਦਾ ਇਜ਼ਹਾਰ ਕੀਤਾ ਗਿਆ। ਭਾਰਤ ਦੀ ਆਜ਼ਾਦੀ ਦੇ 71 ਸਾਲ ਪੂਰੇ ਹੋਣ ‘ਤੇ ਬੀ.ਐੱਸ.ਐੱਫ ਅਤੇ ਪਾਕਿ ਰੇਂਜਰਾਂ ਨੇ ਅਟਾਰੀ-ਵਾਹਗਾ ਸਰਹੱਦ ‘ਤੇ ਮਠਿਆਈਆਂ ਵੰਡ ਕੇ ਖੁਸ਼ੀ ਸਾਂਝੀ ਕੀਤੀ ਹੈ।
ਆਜ਼ਾਦੀ ਦਿਵਸ ‘ਤੇ ਕਮਾਂਡੈਂਟ ਸੁਦੀਪ ਨੇ ਅਟਾਰੀ ਸਰਹੱਦ ਤੇ ਤਿਰੰਗਾ ਲਹਿਰਾਇਆ ਹੈ।













