ਸੰਗਰੂਰ, 2 ਸਤੰਬਰ ( ਜਗਤਾਰ ਬਾਵਾ )- ਪਿਛਲੇ ਦਿਨੀਂ ਮੋਦੀ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਦੇਸ਼ ਦੇ ਅੰਨਦਾਤਾ ਕਿਸਾਨ ਜੋ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਸੰਘਰਸ਼ ਕਰ ਰਹੇ ਹਨ ਉਨ੍ਹਾਂ ਉਪਰ ਕੀਤੇ ਅੰਨ੍ਹੇਵਾਹ ਤਸ਼ੱਦਦ ਤੋਂ ਭੜਕੇ ਯੂਥ ਕਾਂਗਰਸੀਆ ਨੇ ਸ਼੍ਰੀ ਸਾਜਨ ਕਾਂਗੜਾ ਪ੍ਰਧਾਨ ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਦੀ ਅਗਵਾਈ ਹੇਠ ਮੋਦੀ ਸਰਕਾਰ ਅਤੇ ਖੱਟਰ ਸਰਕਾਰ ਵਿਰੁੱਧ ਭਾਰੀ ਰੋਸ ਪ੍ਰਦਰਸ਼ਨ ਕੀਤਾ ਅਤੇ ਜੰਮ ਕੇ ਮੋਦੀ, ਖੱਟਰ ਅਤੇ ਹਰਿਆਣਾ ਪੁਲਿਸ ਪ੍ਰਸ਼ਾਸ਼ਨ ਖਿਲਾਫ ਜੋਰਦਾਰ ਨਾਅਰੇ ਬਾਜੀ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਸਾਜਨ ਕਾਂਗੜਾ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੇ ਜੁਲਮ ਦੀਆਂ ਸਾਰੀਆਂ ਹੱਦਾ ਪਾਰ ਕਰ ਦਿੱਤੀਆ ਹਨ ਜਿਨ੍ਹਾਂ ਵੱਲੋ ਅਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਉੱਤੇ ਅੰਨ੍ਹੇਵਾਹ ਤਸ਼ੱਦਦ ਕਰਦਿਆਂ ਜਾਨ ਲੇਵਾ ਹਮਲੇ ਕੀਤੇ ਜਾ ਰਹੇ ਹਨ ਜਿਸ ਦੇ ਚਲਦਿਆਂ ਜਿੱਥੇ ਪਿਛਲੇ ਦਿਨੀਂ ਹਰਿਆਣਾ ਵਿਖੇ ਪੁਲਸੀਆ ਕਹਿਰ ਦੀ ਮਾਰ ਨਾ ਝਲਦੀਆ ਇੱਕ ਕਿਸਾਨ ਦਮ ਤੋੜ ਗਿਆ ਹੈ ਉੱਥੇ ਹੀ ਦਿੱਲੀ ਚੱਲ ਰਹੇ ਇਸ ਮਹਾਂ ਯੁੱਧ ਵਿੱਚ ਵੱਡੀ ਗਿਣਤੀ ਕਿਸਾਨ ਸ਼ਹਾਦਤਾਂ ਪਾ ਗਏ ਹਨ ਜਿਸ ਦੀ ਜਿੰਮੇਵਾਰ ਸਿਰਫ਼ ਤੇ ਸਿਰਫ਼ ਮੋਦੀ ਸਰਕਾਰ ਅਤੇ ਖੱਟਰ ਸਰਕਾਰ ਹੈ ਰੋਹ ਵਿੱਚ ਸਾਜਨ ਕਾਂਗੜਾ ਨੇ ਕਿਹਾ ਕਿ ਮੋਦੀ, ਖੱਟਰ ਸਣੇ ਸਮੂਹ ਭਾਜਪਾਈਆਂ ਨੂੰ ਕਿਸਾਨਾਂ ਦੇ ਬਹਾਏ ਖੁਨ ਦੇ ਇੱਕ – ਇੱਕ ਕਤਰੇ ਦਾ ਹਿਸਾਬ ਦੇਣਾ ਪਵੇਗਾ ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਸਰਕਾਰਾਂ ਨੂੰ ਅਸੀਂ ਅਪਣੇ ਹੱਕਾ ਅਤੇ ਬੇਹਤਰੀ ਲਈ ਵੋਟਾਂ ਪਾ ਕੇ ਚੁਣਦੇ ਹਾ ਅੱਜ ਉਹ ਹੀ ਸਾਡੇ ਹੱਕ ਖੋਹ ਰਹੀਆਂ ਹਨ ਯੂਥ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੇਸ਼ ਭਰ ਵਿੱਚ ਸਿਰਫ਼ ਇਕੋ ਇੱਕ ਕੈਪਟਨ ਸਰਕਾਰ ਅਜਿਹੀ ਹੈ ਜਿਸ ਨੇ ਦਿਲੋਂ ਕਿਸਾਨਾਂ ਦੇ ਹੱਕਾ ਵਿੱਚ ਹਾਂ ਦਾ ਨਾਅਰਾ ਮਾਰ ਦਿਆਂ ਇਸ ਔਖੀ ਘੜੀ ਵਿੱਚ ਕਿਸਾਨਾਂ ਦੀ ਬਾਂਹ ਫੜੀ ਹੈ ਉਨ੍ਹਾਂ ਕਿਹਾ ਕਿ ਜਿੱਥੇ ਕੈਪਟਨ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਸਭ ਤੋਂ ਪਹਿਲਾਂ ਮਤੇ ਪਾਏ ਅਤੇ ਕਿਸਾਨਾਂ ਦੇ ਸੰਘਰਸ਼ ਖੁੱਲ ਕੇ ਹਿਮਾਇਤ ਦਿੱਤੀ ਅਤੇ ਉਸਦੇ ਨਾਲ ਹੀ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਵੱਡੇ ਪੱਧਰ ਤੇ ਕਰਜਾ ਮੁਆਫ ਕਰਕੇ ਉਨ੍ਹਾਂ ਨੂੰ ਰਾਹਤ ਦਿੱਤੀ ਪ੍ਰਧਾਨ ਸ਼੍ਰੀ ਸਾਜਨ ਕਾਂਗੜਾ ਨੇ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਕੈਪਟਨ ਸਰਕਾਰ ਅਤੇ ਸਮੁੱਚੀ ਕਾਂਗਰਸ ਹਾਈਕਮਾਂਡ ਕਿਸਾਨਾਂ ਦੇ ਇਸ ਚੱਲ ਰਹੇ ਸੰਘਰਸ਼ ਵਿੱਚ ਡਟਵਾਂ ਸਾਥ ਦੇਵੇਗੀ ਜੋ ਕਿਸਾਨਾਂ ਨਾਲ ਚਟਾਨ ਵਾਂਗ ਨਾਲ ਖੜੀ ਹੈ ਇਸ ਮੌਕੇ ਉਨ੍ਹਾਂ ਨਾਲ ਸੁਖਵਿੰਦਰ ਸੁੱਖੀ, ਪ੍ਰਦੀਪ ਬੋਕਸਰ, ਅਮਨ ਭਿੰਦਾ, ਬੱਬੂ, ਹਰਸ਼ ਲੋਟ, ਵਿਸ਼ਾਲ ਸਵੇਗਲ, ਕੁਲਵਿੰਦਰ ਸਿੰਘ ਚੱਠਾ, ਰੌਬਿਨ, ਮੁਖਲ ਲੋਟ, ਸੇਮ, ਅਜੇ ਧਾਲੀਵਾਲ, ਗੁਰੂ ਰੰਧਾਵਾ, ਜਤਿੰਦਰ, ਰਾਹੁਲ ਰੰਧਾਵਾ ਸ਼ੰਮੀ, ਗੁਰਜੋਤ ਸਿੰਘ, ਸੰਜੂ ਆਦਿ ਹਾਜ਼ਰ ਸਨ।