ਪਟਿਆਲਾ, 27 ਅਗਸਤ (ਕੰਵਲਜੀਤ ਕੰਬੋਜ)- ਪਟਿਆਲਾ ਦੇ ਵਿਚ ਇਕ ਟੈਂਪੂ ਚਾਲਕ ਨੇ ਟੈਂਪੂ ਖੜਾ ਕਰਨ ਤੋਂ ਰੋਕਣ ਤੇ ਇਕ ਔਰਤ ਅਤੇ ਇਕ ਵਿਅਕਤੀ ਦੇ ਉੱਪਰ ਕੁਹਾੜੇ ਦੇ ਨਾਲ ਹਮਲਾ ਕਰ ਦਿੱਤਾ। ਜਿਨ੍ਹਾਂ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਦ ਪੁਲਸ ਵੱਲੋਂ ਇਸ ਵਿਅਕਤੀ ਨੂੰ ਕਾਬੂ ਕੀਤਾ ਜਾ ਰਿਹਾ ਸੀ ਤਾਂ ਇਸ ਸ਼ਖਸ ਨੇ ਪੁਲਿਸ ਦੇ ਉੱਪਰ ਵੀ ਕੁਹਾੜੇ ਦੇ ਨਾਲ ਹਮਲਾ ਕੀਤਾ, ਜਿਸ ਵਿੱਚ ਪੰਜਾਬ ਪੁਲਿਸ ਦਾ ਵੀ ਇਕ ਮੁਲਾਜ਼ਮ ਜ਼ਖਮੀ ਹੋਇਆ ਫਿਲਹਾਲ ਪੁਲਸ ਨੇ ਇਸ ਨੂੰ ਰੱਸਿਆਂ ਦੇ ਨਾਲ ਬੰਨ੍ਹ ਕੇ ਗ੍ਰਿਫਤਾਰ ਕੀਤਾ ਅਤੇ ਇਸ ਦਾ ਮੈਡੀਕਲ ਚੈਕਅਪ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜੋ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਕਦੋਂ ਹੈ? ਵਰਤ ਰੱਖਣ, ਅਤੇ ਪੂਜਾ ਵਿਧੀ ਦੇ ਨਿਯਮਾਂ ਨੂੰ ਜਾਣੋ
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਮਹਿਲ ਸਿੰਘ ਲਾਹੌਰੀ ਗੇਟ ਖਾਣਾ ਦੇ ਮੁਖੀ ਨੇ ਆਖਿਆ ਕਿ ਸੂਚਨਾ ਮਿਲੀ ਸੀ ਕਿ ਇੱਕ ਆਟੋ ਚਾਲਕ 18 ਨੰਬਰ ਗਲੀ ਦੇ ਵਿਚ ਇਕ ਔਰਤ ਅਤੇ ਇੱਕ ਵਿਅਕਤੀ ਦੇ ਉੱਪਰ ਕੁਹਾੜੇ ਨਾਲ ਹਮਲਾ ਕਰਕੇ ਭੱਜਿਆ ਹੈ। ਇਨ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਨਹੀਂ ਸੀ ਬਲਕਿ ਆਟੋ ਚਾਲਕ ਨੂੰ ਆਟੋ ਖੜਾ ਕਰਨ ਤੋਂ ਰੋਕਣ ਤੇ ਉਸ ਨੇ ਗੁੱਸੇ ਵਿਚ ਆ ਕੇ ਉਨ੍ਹਾਂ ਉਪਰ ਕੁਹਾੜੇ ਨਾਲ ਹਮਲਾ ਕਰ ਦਿੱਤਾ। ਫਿਲਹਾਲ ਥਾਣਾ ਲਾਹੌਰੀ ਗੇਟ ਦੀ ਪੁਲਸ ਵੱਲੋਂ ਇਸ ਵਿਅਕਤੀ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਦਾ ਮੈਡੀਕਲ ਚੈਕਅਪ ਕਰਵਾਇਆ ਜਾ ਰਿਹਾ ਹੈ। ਇਸ ਦੇ ਉੱਪਰ ਥਾਣਾ ਅਰਬਨ ਅਸਟੇਟ ਵਿਖੇ ਮਾਮਲਾ ਦਰਜ ਕੀਤਾ ਜਾਵੇਗਾ।
ਇਹ ਵੀ ਪੜੋ : ਮੇਅਰ ਕਰ ਰਿਹਾ ਹੈ ਅਦਾਲਤੀ ਹੁਕਮਾਂ ਬਾਰੇ ਲੋਕਾਂ ਨੂੰ ਗੁੰਮਰਾਹ: ਡੇਅਰੀ ਮਾਲਕ