Tuesday, August 26, 2025
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US
No Result
View All Result
Ozi News
Ozi News
No Result
View All Result
ADVERTISEMENT
Home HARYANA

ਭਾਰਤ ਦੇ ਰਾਸ਼ਟਰਪਤੀ ਨੇ 34ਵੇਂ ਕੌਮਾਂਤਰੀ ਸੂਰਜਕੁੰਡ ਸ਼ਿਲਪ ਮੇਲੇ ਦੀ ਸ਼ੁਰੂਆਤ ਕੀਤੀ

admin by admin
February 1, 2020
in HARYANA
Reading Time: 1 min read
A A
0
ਭਾਰਤ ਦੇ ਰਾਸ਼ਟਰਪਤੀ ਨੇ 34ਵੇਂ ਕੌਮਾਂਤਰੀ ਸੂਰਜਕੁੰਡ ਸ਼ਿਲਪ ਮੇਲੇ ਦੀ ਸ਼ੁਰੂਆਤ ਕੀਤੀ
0
SHARES
0
VIEWS
Share on FacebookShare on Twitter
ADVERTISEMENT
  • Twitter
  • WhatsApp
  • Telegram
  • Facebook Messenger
  • Copy Link
  • Facebook

ਫਰੀਦਾਬਾਦ, 1 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ) – ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਰਥਿਕ ਆਤਮ ਨਿਰਭਰਤਾ ਵਿਚ ਸੂਰਜਕੁੰਡ ਕੌਮਾਂਤਰੀ ਸ਼ਿਲਪ ਮੇਲਾ ਵਰਗੇ ਮੇਲਿਆਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿ ਸਾਨੂੰ ਉੱਜਵਲ ਕਲ ਲਈ ਲੋਕਲ ਦੇ ਮੂਲ ਮੰਤਰ ਨੂੰ ਅਪਨਾਉਣਾ ਚਾਹੀਦਾ ਹੈ, ਕਿਉਂਕਿ ਲੋਕਲ ਉਤਪਾਦ ਨੂੰ ਪਹਿਲ ਦੇਣ ਨਾਲ ਖੇਤਰ ਦੇ ਸ਼ਿਲਪਕਾਰਾਂ ਅਤੇ ਛੋਟੇ ਉਦਮੀਆਂ ਨੂੰ ਬਹੁਤ ਫਾਇਦਾ ਹੋਵੇਗਾ|
ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਫਰੀਦਾਬਾਦ ਦੇ ਸੂਰਜਕੁੰਡ ਵਿਚ 34ਵੇਂ ਕੌਮਾਂਤਰੀ ਸੂਰਜਕੁੰਡ ਸ਼ਿਲਪ ਮੇਲੇ ਦਾ ਸ਼ੁਰੂਆਤ ਕਰਨ ਤੋਂ ਬਾਅਦ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ| ਇਸ ਮੌਕੇ ਪਹਿਲੀ ਮਹਿਲਾ ਸ੍ਰੀਮਤੀ ਸਵਿਤਾ ਕੋਵਿੰਦ, ਹਰਿਆਣਾ ਦੇ ਰਾਜਪਾਲ ਸਤਯਦੇਵ ਨਾਰਾਇਣ ਆਰਿਆ, ਮੁੱਖ ਮੰਤਰੀ ਮਨੋਹਰ ਲਾਲ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਹਾਜਿਰ ਸਨ|
ਸੂਰਜਕੁੰਡ ਕੌਮਾਂਤਰੀ ਸ਼ਿਲਪ ਮੇਲਾ, 2020 ਵਿਚ ਪੁੱਜਣ ਵਾਲੇ ਸਾਰੇ 26 ਦੇਸ਼ਾਂ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਹਸਤਸ਼ਿਲਪੀਆਂ ਤੇ ਕਲਾਕਾਰਾਂ ਨੂੰ ਵੱਧਾਈ ਦਿੰਦੇ ਹੋਏ ਉਨਾਂ ਕਿਹਾ ਕਿ ਭਾਰਤ ਤਿਉਹਾਰਾਂ ਤੇ ਮੇਲਿਆਂ ਦਾ ਦੇਸ਼ ਹੈ| ਸੂਰਜਕੁੰਡ ਦਾ ਇਹ ਮੇਲਾ ਭਾਰਤ ਦੇ ਲੋਕਾਂ ਦੇ ਕਲਾ-ਕੌਸ਼ਲ, ਪ੍ਰਤੀਭਾ ਅਤੇ ਉਦਮਸ਼ੀਲਤਾ ਦੇ ਪ੍ਰਦਰਸ਼ਨ ਦਾ ਇਕ ਸਥਾਪਿਤ ਮੰਚ ਬਣ ਗਿਆ ਹੈ|
ਰਾਸ਼ਟਰਪਤੀ ਸ੍ਰੀ ਕੋਵਿੰਦ ਨੇ ਕਿਹਾ ਕਿ ਸਾਲ 1987 ਵਿਚ ਇਸ ਮੇਲੇ ਦਾ ਪਹਿਲੀ ਵਾਰ ਆਯੋਜਨ ਕੀਤਾ ਗਿਆ ਸੀ| ਅੱਜ ਇਹ ਮੇਲਾ ਗੁੰਮ ਹੋ ਰਹੇ ਹਸਤਸ਼ਿਲਪ ਅਤੇ ਹੱਥਕਰਘਾ ਦੀ ਵਿਸ਼ੇਸ਼ ਕਲਾਵਾਂ ਨੂੰ ਸੁਰੱਖਿਤ ਕਰਨ ਅਤੇ ਪ੍ਰੋਤਸਾਹਿਤ ਦੇਣ ਅਤੇ ਕਾਰੀਗਰਾਂ ਨੂੰ ਉਨਾਂ ਦੇ ਕੰਮ ਨੂੰ ਪ੍ਰਦਰਸ਼ਿਤ ਕਰਨ ਲਈ ਯੋਗ ਮੰਚ ਪ੍ਰਦਾਨ ਕਰ ਰਿਹਾ ਹੈ| ਪਿਛਲੇ 33 ਸਾਲਾਂ ਤੋਂ ਲਗਾਤਾਰ, ਇਸ ਮੇਲੇ ਵਿਚ ਸੈਲਾਨੀਆਂ ਅਤੇ ਸ਼ਿਲਪਕਾਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ| ਇਸ ਮੇਲੇ ਦੀ ਵੱਧਦੀ ਲੋਕਪ੍ਰਿਯਤਾ ਇਸ ਗੱਲ ਦਾ ਸਬੂਤ ਹੈ ਕਿ ਇਹ ਮੇਲਾ ਅਸਲ ਵਿਚ ਭਾਰਤ ਦੇ ਹਸਤਸ਼ਿਲਪ, ਹਥਕਰਘਾ ਅਤੇ ਅਮੀਰ ਸਭਿਆਚਾਰ ਵਿਰਾਸਤ ਦੀ ਵਿਵਿਧਤਾ ਨੂੰ ਰੋਚਕ ਢੰਗ ਨਾਲ ਪ੍ਰਦਰਸ਼ਿਤ ਕਰਦਾ ਹੈ| ਉਨਾਂ ਕਿਹਾ ਕਿ ਇਹ ਮੇਲਾ ਸਿਰਫ ਭਾਰਤ ਹੀ ਨਹੀਂ, ਸਗੋਂ ਪੂਰੀ ਦੁਨਿਆ ਦੇ ਸੈਲਾਨੀਆਂ ਦਾ ਧਿਆਨ ਖਿੱਚਦਾ ਹੈ|
ਰਾਸ਼ਟਰਪਤੀ ਸ੍ਰੀ ਕੋਵਿੰਦ ਨੇ ਕਿਹਾ ਕਿ ਹਰ ਸਾਲ ਮੇਲੇ ਵਿਚ ਭਾਰਤ ਦਾ ਕੋਈ ਇਕ ਰਾਜ ਥੀਮ ਸਟੇਟ ਅਤੇ ਕੋਈ ਇਕ ਦੇਸ਼ ਪਾਟਨਰ ਨੈਸ਼ਨ ਹੁੰਦਾ ਹੈ| ਕਿਸੇ ਇਕ ਸੂਬੇ ਨੂੰ ਥੀਮ ਬਣਾ ਕੇ ਉਸ ਦੀ ਕਲਾ, ਸਭਿਆਚਾਰ, ਸਮਾਜਿਕ ਦਿਖ ਅਤੇ ਪਰੰਪਰਾਵਾਂ ਨੂੰ ਇੱਥੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ| ਇਸ ਸਾਲ ਹਿਮਾਚਲ ਪ੍ਰਦੇਸ਼ ਥੀਮ ਸਟੇਟ ਅਤੇ ਉੱਜਬੇਕਿਸਤਾਨ ਪਾਟਨਰ ਨੈਸ਼ਨ ਹਨ| ਇਸ ਮੇਲੇ ਵਿਚ ਦੇਵਭੂਮੀ ਹਿਮਾਚਲ ਪ੍ਰਦੇਸ਼ ਦੀ ਸਭਿਆਚਾਰ ਵਿਰਾਸਤ ਅਤੇ ਰਿਵਾਇਤ ਕਲਾ ਨੂੰ ਵਿਸ਼ੇਸ਼ ਤੌਰ ‘ਤੇ ਦਰਸਾਇਆ ਜਾ ਰਿਹਾ ਹੈ|
ਉੱਥੇ ਪਾਟਨਰ ਦੇਸ਼ ਉੱਜਬੇਕਿਸਤਾਨ ਬਾਰੇ ਜ਼ਿਕਰ ਕਰਦੇ ਹੋਏ ਉਨਾਂ ਕਿਹਾ ਕਿ ਸਾਡੀ ਭੌਗੋਲਿਕ ਸੀਮਾ ਨਹੀਂ ਮਿਲਦੀ, ਲੇਕਿਨ ਸਾਡੇ ਵਿਚਕਾਰ ਦਿਲਾਂ ਦੇ ਰਿਸ਼ਤੇ ਹਮੇਸ਼ਾ ਤੋਂ ਰਹੇ ਹਨ ਅਤੇ ਆਸ ਹੈ ਕਿ ਭਵਿੱਖ ਵਿਚ ਵੀ ਇਹ ਹੋਰ ਵੱਧ ਮਜ਼ਬੂਤ ਹੋਵੇਗਾ| ਉਨਾਂ ਕਿਹਾ ਕਿ ਇਹ ਮੇਲ ਭਾਰਤ ਤੇ ਉੱਜਬੇਕਿਸਤਾਨ ਦੇ ਲੋਕਾਂ ਵਿਚਕਾਰ ਸਭਿਆਚਾਰਕ, ਕਲਾ ਤੇ ਖੇਤੀਬਾੜੀ ਦ ਖੇਤਰ ਵਿਚ ਮਜ਼ਬੂਤ ਸਾਂਝੇਦਾਰੀ ਪੇਸ਼ ਕਰੇਗਾ|
ਮੇਲੇ ਦੀ ਵਿਸ਼ੇਸ਼ਤਾਇਆਂ ਦੱਸਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਇਹ ਮੇਲਾ ਕਈ ਅਰਥਾਂ ਵਿਚ ਵੱਖਰਾ ਹੈ| ਰਿਆਇਤੀ ਝੋਪੜੀਨੁਮਾ ਦੁਕਾਨ ਪੇਂਡੂ ਭਾਰਤ ਨੂੰ ਦਰਸਾਉਂਦੀ ਹੈ| ਉੱਥੇ ਹੀ ਗ੍ਰਹਕਾਂ ਵੱਲੋਂ ਕੀਤੇ ਜਾ ਰਹੇ ਡਿਜੀਟਲ ਪੇਮੈਂਟ ਨਵੇਂ ਭਾਰਤ ਦੀ ਇਕ ਤਸਵੀਰ ਪੇਸ਼ ਕਰਦੀ ਹੈ| ਉਨਾਂ ਕਿਹਾ ਕਿ ਇਸ ਸਾਲ ਅਸੀਂ ਰਾਸ਼ਟਰਪਤੀ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਮਨਾ ਰਹੇ ਹਾਂ| ਦੇਸ਼ ਤੇ ਦੁਨਿਆ ਵਿਚ ਉਨਾਂ ਦ ਕੀਮਤੀ ਵਿਚਾਰਾਂ ਨੂੰ ਪਹੁੰਚਾਉਣ ਦਾ ਇਹ ਇਕ ਸੁਨਹਿਰੀ ਮੌਕਾ ਹੈ| ਉਨਾਂ ਕਿਹਾ ਕਿ ਅਜਿਹੇ ਮੇਲੇ ਆਰਥਿਕ ਆਤਮਨਿਰਭਤਾ ਵਿਚ ਵੀ ਯੋਗਦਾਨ ਦਿੰਦੇ ਹਨ|ੇ ਸਾਨੂੰ ਸਾਰੀਆਂ ਨੂੰ ਦੇਸ਼ ਦੇ ਸ਼ਿਲਪਿਆਂ ਵੱਲੋਂ ਬਣਾਈ ਗਈ ਚੀਜਾਂ ‘ਤੇ ਮਾਣ ਕਰਨਾ ਹੋਵੇਗਾ|
ਰਾਸ਼ਟਰਪਤੀ ਨੇ ਕਿਹਾ ਕਿ ਮੈਂ ਕਲ ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ‘ਤੇ ਦੋਵੇਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਉੱਜਵਲ ਕਲ ਲਈ ਲੋਕਲ ਦਾ ਮੂਲ ਮੰਤਰ ਸਾਨੂੰ ਅਪਨਾਉਣਾ ਚਾਹੀਦਾ ਹੈ| ਉਨਾਂ ਕਿਹਾ ਕਿ ਸੰਸਦ ਵਿਚ ਦਿੱਤੇ ਗਏ ਆਪਣੇ ਇਸ ਅਪੀਲ ਲੂੰ ਮੈਂ ਮੁੜ ਦੋਹਰਾਉਂਦਾ ਹਾਂ ਕਿ ਪੰਚਾਇਤ ਤੋਂ ਲੈ ਕੇ ਸੰਸਦ ਤਕ, ਦੇਸ਼ ਦੇ ਹਰੇਕ ਨੁਮਾਇੰਦੇ ਨੂੰ ਅਤੇ ਸਾਰੇ ਰਾਜ ਸਰਕਾਰਾਂ ਵੱਲੋਂ ਉੱਜਵਲ ਕਲ ਲਈ ਲੋਕਲ ਨੂੰ ਇਕ ਅੰਦੋਲਨ ਵਿਚ ਤਬਦੀਲ ਕੀਤਾ ਜਾਵੇ| ਲੋਕਲ ਉਤਪਾਦਾਂ ਨੂੰ ਪਹਿਲ ਦੇ ਕੇ ਅਸੀਂ ਸਾਰੇ ਆਪਣੇ ਖੇਤਰ ਦੇ ਸ਼ਿਲਪਕਾਰਾਂ ਅਤੇ ਛੋਟੇ ਉਦਮੀਆਂ ਦੀ ਬਹੁਤ ਵੱਡੀ ਮਦਦ ਦੇ ਸਕਦੇ ਹਾਂ|
ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਵੱਖ-ਵੱਖ ਭਲਾਈ ਯੋਜਨਾਵਾਂ ਰਾਹੀਂ ਘੱਟ ਗਿਣਤੀ ਦੇ ਨੌਜੁਆਨਾਂ, ਖਾਸ ਕਰਕੇ ਮਹਿਲਾਵਾਂ, ਨੂੰ ਆਤਮਨਿਰਭਰ ਬਣਾਉਣ ਲਈ ਹੁਨਰ ਅਤੇ ਰੁਜ਼ਗਾਰ ਦੇ ਅਨੇਕ ਪ੍ਰੋਗ੍ਰਾਮ ਚਲਾਏ ਜਾ ਰਹੇ ਹਨ| ਉਨਾਂ ਵਿਚੋਂ ਇਕ ਹੁਨਰ ਹਾਟ ਦਸਤਕਾਰਾਂ, ਸ਼ਿਲਪੀਆਂ ਅਤੇ ਖਾਨਸਾਮਿਆਂ ਨੂੰ ਰੁਜ਼ਗਾਰ ਦੇ ਮੌਕੇ ਮਹੁੱਇਆ ਕਰਵਾਉਣ ਦਾ ਇਕ ਮਜਬੂਤ ਮੁਹਿੰਮ ਸਾਬਤ ਹੋਇਆ ਹੈ| ਇਸ ਮੇਲੇ ਦੀ ਸਫਲਤਾ ਦਾ ਮੰਤਵ ਵੀ ਇਹ ਹੈ| ਇਸ ਆਯੋਜਨ ਲਈ ਰਾਸ਼ਟਰਪਤੀ ਨੇ ਹਰਿਆਣਾ ਦੇ ਰਾਜਪਾਲ ਸਤਯਦੇਵ ਨਾਰਾਇਣ ਆਰਿਆ, ਮੁੱਖ ਮੰਤਰੀ ਮਨੋਹਰ ਲਾਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵੀ ਰਾਜ ਦੀ ਪ੍ਰਭਾਵਸ਼ਾਲੀ ਤਰੱਕੀ ਲਈ ਵੱਧਾਈ ਦੇ ਹਕਦਾਰ ਹਨ| ਇਸ ਸਾਲ ਇਸ ਮੇਲੇ ਵਿਚ ਹਿਮਾਚਲ ਪ੍ਰਦੇਸ਼ ਵੱਲੋਂ ਦੂਜੀ ਵਾਰ ਹਿੱਸੇਦਾਰੀ ਕਰਨਾ, ਇਸ ਮੇਲੇ ਦੀ ਉਪਯੋਗਤਾ ਨਾਲ ਹੀ, ਹਿਮਾਚਲ ਪ੍ਰਦੇਸ਼ ਦੀ ਪ੍ਰਸਿੱਧੀ ਨੂੰ ਵੀ ਵਿਖਾਉਂਦਾ ਹੈ|
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਮੇਲੇ ਦੇ ਉਦਘਾਟਨ ਮੌਕੇ ‘ਤੇ ਪੁੱਜਣ ਲਈ ਰਾਸ਼ਟਰਪਤੀ ਸ੍ਰੀ ਕੋਵਿੰਦ ਅਤੇ ਪਹਿਲੀ ਮਹਿਲਾ ਸ੍ਰੀਮਤੀ ਸਵਿਤਾ ਕੋਵਿੰਦ ਦਾ ਹਰਿਆਣਾ ਆਉਣ’ਤੇ ਸੁਆਗਤ ਕੀਤਾ ਅਤੇ ਕਿਹਾ ਕਿ ਅੱਜ ਦੀ ਥਾਂ, ਸਮਾਂ ਤੇ ਮੌਕਾ ਅਤਿ ਮਹੱਤਵਪੂਰਨ ਹੈ| ਬਸੰਤ ਮੌਮਸ ਦੀ ਮਹਿਕ ਨਾਲ ਮੇਲੇ ਦੀ ਸ਼ੁਰੂਆਤ ਅੱਜ ਰਾਸ਼ਟਰਪਤੀ ਵੱਲੋਂ ਕੀਤੀ ਗਈ ਹੈ ਅਤੇ ਉਨਾਂ ਦੇ ਆਉਣ ਨਾਲ ਇੱਥੇ ਰੌਕਨ ਵੇਖਣ ਹੀ ਬਣੀ ਹੈ|
ਉਨਾਂ ਕਿਹਾ ਕਿ ਇਸ ਮੇਲੇ ਵਿਚ 15 ਦਿਨ ਤਕ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੰਦਾ ਹੈ| ਇਸ ਵਾਰ 26 ਦੇਸ਼ ਇਸ ਮੇਲੇ ਵਿਚ ਹਿੱਸਾ ਲੈ ਰਹੇ ਹਨ| ਉਨਾਂ ਕਿਹਾ ਕਿ ਹਰਿਆਣਾ ਦੇ ਲੋਕ ਸਭਿਆਚਾਰ ਨੂੰ ਦੇਸ਼ ਵਿਦੇਸ਼ਾਂ ਵਿਚ ਹਰਮਨਪਿਆਰਾ ਬਣਾਉਣ ਲਈ ਸਾਨੂੰ ਭਾਰਤੀ ਸਭਿਆਚਾਰ ਪਰਿਸ਼ਦ ਨਵੀਂ ਦਿੱਲੀ ਨਾਲ ਸਮਝੌਤਾ ਕੀਤਾ ਹੈ| ਇਸ ਤੋਂ ਇਲਾਵਾ ਸਾਨੁੰ ਰਾਜ ਲਈ ਸਭਿਆਚਾਰਕ ਨੀਤੀ ਕਲਸ਼ ਸ਼ੁਰੂ ਕੀਤਾ ਹੈ| ਇਸ ਦਾ ਮੰਤਵ ਹਰਿਆਣਾ ਦੀ ਵੱਖ-ਵੱਖ ਸਭਿਆਚਾਰਕ ਵਿਰਾਸਤਾਂ ਨੂੰ ਇੱਕਠਾ ਰੱਖਣਾ ਹੈ| ਹਿਮਾਚਲ ਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ‘ਤੇ ਸਥਿਤ ਸਰਸਵਤੀ ਨਦੀ ਦੇ ਉਦਮ ਥਾਂ ਆਦਿਬਰਦੀ ਨੂੰ ਵੀ ਹਰਿਆਣਾ ਸਰਕਾਰ ਤੀਰਥ ਥਾਂ ਵੱਜੋਂ ਵਿਕਸਿਤ ਕਰ ਰਹੀ ਹੈ| ਸ਼ਿਵਾਲਿਕ ਖੇਤਰ ਨੂੰ ਸੈਰ-ਸਪਾਟਾ ਵੱਜੋਂ ਵਿਕਸਿਤ ਕਰਨ ਲਈ ਕਾਲਕਾ ਤੋਂ ਕਲੇਸਰ ਤਕ ਸੈਰ-ਸਪਾਟਾਂ ਦੀ ਯੋਜਨਾਵਾਂ ਚਲਾਈ ਜਾ ਰਹੀ ਹੈ| ਈਕੋ ਟੂਰਿਜਮ ਤੇ ਪੇਂਡੂ ਖੇਤਰਲਈ ਫਾਰਮ ਟੂਰਿਜਮ ਨੂੰ ਪ੍ਰੋਤਸਾਹਨ ਦੇਣ ਦੀ ਵੀ ਯੋਜਨਾ ਚਲਾਈ ਜਾ ਰਹੀ ਹੈ| ਮੁੱਖ ਮੰਤਰੀ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਧੰਨਵਾਦ ਪ੍ਰਗਟਾਉਂਦੇ ਹੋJੈ ਕਿਹਾ ਕਿ ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਵਿਚ ਰੱਖੀ ਟਾਇਟੇਨਿਯਮ ਧਾਤੂ ‘ਤੇ ਉਕੇਰੀ ਗਈ ਗੀਤਾ ਦੀ ਵਿਸ਼ੇਸ਼ ਕਾਪੀ ਨੂੰ ਕੁਰੂਕਸ਼ੇਤਰ ਵਿਚ ਜੀਓ ਗੀਤਾ ਕੇਂਦਰ ਵਿਚ ਰੱਖਣ ਲਈ ਭੇਂਟ ਕੀਤੀ ਤਾਂ ਜੋ ਕੁਰੂਕਸ਼ੇਤਰ ਆਉਣ ਵਾਲੇ ਸੈਲਾਨੀ ਇਸ ਨੂੰ ਵੇਖ ਸਕਣ|
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੂਰਜਕੁੰਡ ਮੇਲੇ ਵਿਚ 24ਸਾਲਾਂ ਬਾਅਦ ਦੂਜੀ ਵਾਰ ਹਿਮਾਚਲ ਪ੍ਰਦੇਸ਼ ਨੂੰ ਥੀਮ ਰਾਜ ਬਣਾਉਣ ਲਈ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਕੀਤਾ| ਉਨਾਂ ਕਿਹਾ ਕਿ ਗੁਆਂਢੀ ਰਾਜ ਹੋਣ ਕਾਰਣ ਸਭਿਆਚਾਰਕ ਨਜਰ ਨਾਲ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿਚ ਕਾਫੀ ਸਮਾਨਤਾਵਾਂ ਹਨ| ਹਸਤਕਲਾਵਾਂ ਤੇ ਕਲਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਮਿਲਿਆ ਹੈ| ਉਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਸਭਿਆਚਾਰ ਦੇ ਨਾਲ-ਨਾਲ ਇੱਥੇ ਦਾ ਕੁਦਰਤੀ ਖੁਬਸੂਰਤੀ ਵੀ ਦੇਸ਼-ਵਿਦੇਸ਼ਦੇ ਲੋਕਾਂ ਨੂੰ ਖਿੱਚਦੀ ਹੈ| ਉਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਭਾਵੇਂ ਹੀ ਛੋਟਾ ਸੂਬਾ ਹੋਵੇ, ਪਰ ਇੱਥੇ ਦੇ ਲੋਕਾਂ ਦਾ ਦਿਲ ਛੋਟਾ ਨਹੀਂ ਹੈ| ਉਨਾਂ ਕਿਹਾ ਕਿ ਸ਼ਿਮਲਾ, ਮਨਾਲੀ ਤੇ ਧਰਮਸ਼ਾਲਾ ਪਹਿਲਾਂ ਹੀ ਕੌਮਾਂਤਰੀ ਸੈਲਾਨੀ ਥਾਂ ਵੱਜੋਂ ਵਿਕਸਿਤ ਕੀਤੇ ਜਾ ਚੁੱਕੇ ਹਨ| ਵਾਟਰ ਸਪੋਰਟ, ਈਕੋ ਟੂਰਿਜਮ ਦੀ ਯੋਜਨਾਵਾਂ ‘ਤੇ ਕੰਮ ਚਲ ਰਿਹਾ ਹੈ| ਉਨਾਂ ਆਸ ਪ੍ਰਗਟਾਈ ਕਿ ਸੂਰਜਕੁੰਡ ਮੇਲਾ ਵੀ ਹਿਮਾਚਲ ਪ੍ਰਦੇਸ਼ ਲਈ ਸਭਿਆਚਾਰ ਤੇ ਸੈਲਾਨੀ ਖੇਤਰ ਨੂੰ ਅੱਗੇ ਵੱਧਾਉਣ ਵਿਚ ਕਾਰਗਰ ਸਿੱਧ ਹੋਵੇਗਾ|
ਪ੍ਰੋਗ੍ਰਾਮ ਵਿਚ ਥੀਮ ਦੇਸ਼ ਉੱਜਬੇਕਿਸਾਨ ਦੇ ਰਾਜਦੂਤ ਰਹਾਦ ਆਰਇਵ ਨੇ ਕਿਹਾ ਕਿ ਭਾਰਤ ਤੇ ਉੱਜਬੇਕਿਸਤਾਨ ਦੇ ਲੋਕ ਇਤਿਹਾਸ ਤੇ ਸਭਿਆਚਾਰ ਰਾਹੀਂ ਸਾਲਾਂ ਤੋਂ ਜੁੜੇ ਰਹੇ ਹਾਂ ਅਤੇ ਸੀਲਕ ਰੂਟ ਰਾਹੀਂ ਭਾਰਤ ਨਾਲ ਵਪਾਰ ਸਬੰਧ ਵੀ ਰਹੇ ਹਨ| ਉਨਾਂ ਕਿਹਾ ਕਿ ਇਸ ਵਾਰ ਸਾਨੂੰ ਮੇਲ ਵਿਚ ਥੀਮ ਨੈਸ਼ਨ ਬਣਨ ਦਾ ਮੌਕਾ ਮਿਲਿਆ ਹੈ ਅਤੇ ਦੋਵੇਂ ਦੇਸ਼ਾ ਦੇ ਲੋਕਾਂ ਨੂੰ ਸ਼ਿਲਪ ਤੇ ਕਲਾ ਦੀ ਨਜਰ ਨਾਲ ਜੋੜਣ ਵਿਚ ਇਕ ਮੀਲ ਦਾ ਪੱਥਰ ਸਾਬਤ ਹੋਵੇਗਾ|
ਇਸ ਮੌਕੇ ‘ਤੇ ਉੱਜਬੇਕਿਸਤਾਨ ਤੇ ਹਿਮਾਚਲ ਪ੍ਰਦੇਸ਼ ਦੇ ਕਲਾਕਾਰਾਂ ਨੇ ਆਪਣੇ ਪੇਸ਼ਕਾਰੀ ਨਾਲ ਮਨ ਮੋਹ ਲਿਆ| ਪ੍ਰੋਗ੍ਰਾਮ ਵਿਚ ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਕੰਵਰ ਪਾਲ, ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ, ਸਹਿਕਾਤਰਾ ਮੰਤਰੀ ਡਾ. ਬਨਵਾਰੀ ਲਾਲ, ਪੁਰਾਤੱਤਵ ਤੇ ਅਜਾਇਘਰ ਰਾਜ ਮੰਤਰੀ ਅਨੂਪ ਧਾਨਕ, ਹਰਿਆਣਾ ਦੀ ਮੁੱਖ ਸਕੱਤਰ ਕੇਸਨੀ ਆਨੰਦ ਅਰੋੜਾ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜਿਰ ਸਨ|

RelatedPosts

हरियाणा के मुख्यमंत्री नायब सिंह सैनी ने विश्व उद्यमिता दिवस पर की बड़ी घोषणाएँ

हरियाणा के मुख्यमंत्री नायब सिंह सैनी ने विश्व उद्यमिता दिवस पर की बड़ी घोषणाएँ

August 22, 2025
0
हरियाणा और इज़राइल आधुनिक तकनीक के साथ मिलकर काम करेंगे – मुख्यमंत्री नायब सिंह सैनी

हरियाणा और इज़राइल आधुनिक तकनीक के साथ मिलकर काम करेंगे – मुख्यमंत्री नायब सिंह सैनी

August 7, 2025
0
HOME

हरित ऊर्जा की दिशा में बढ़े हरियाणा के कदम

August 7, 2025
0
नायब सरकार ने गरीबों के अपने घर का सपना किया पूरा

नायब सरकार ने गरीबों के अपने घर का सपना किया पूरा

August 4, 2025
0
55 साल बनाम 11 साल- कांग्रेस ने गरीबों को सपने दिखाए, जबकि डबल इंजन सरकार ने उन्हें साकार किया – मुख्यमंत्री नायब सिंह सैनी

55 साल बनाम 11 साल- कांग्रेस ने गरीबों को सपने दिखाए, जबकि डबल इंजन सरकार ने उन्हें साकार किया – मुख्यमंत्री नायब सिंह सैनी

August 4, 2025
0
मुख्यमंत्री नायब सिंह सैनी ने रामायण के बाल कांड का पंजाबी अनुवाद का किया विमोचन

मुख्यमंत्री नायब सिंह सैनी ने रामायण के बाल कांड का पंजाबी अनुवाद का किया विमोचन

August 2, 2025
0
ADVERTISEMENT
Post Views: 102
  • Twitter
  • WhatsApp
  • Telegram
  • Facebook Messenger
  • Copy Link
  • Facebook
ShareTweetPin
Previous Post

ਐਂਟਰਪਰੀਨਿਉਰ ਸੰਬੰਧੀ ਇਕ ਵੱਖਰਾ ਮੰਤਰਾਲਾ ਕਾਇਮ ਕਰ ਦੇਣਾ ਚਾਹੀਦਾ ਹੈ : ਡਾ. ਘੁੰਮਣ

Next Post

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਬਜਟ ਨੂੰ ਵਿਕਾਸ ਮੁੱਖੀ, ਗਰੀਬ ਹਿਤੈਸ਼ੀ ਅਤੇ ਭਵਿੱਖ ਦੇ ਅਨੁਕੂਲ ਦਸਿਆ

Related Posts

हरियाणा के मुख्यमंत्री नायब सिंह सैनी ने विश्व उद्यमिता दिवस पर की बड़ी घोषणाएँ
BREAKING

हरियाणा के मुख्यमंत्री नायब सिंह सैनी ने विश्व उद्यमिता दिवस पर की बड़ी घोषणाएँ

August 22, 2025
0
हरियाणा और इज़राइल आधुनिक तकनीक के साथ मिलकर काम करेंगे – मुख्यमंत्री नायब सिंह सैनी
BREAKING

हरियाणा और इज़राइल आधुनिक तकनीक के साथ मिलकर काम करेंगे – मुख्यमंत्री नायब सिंह सैनी

August 7, 2025
0
HOME
BREAKING

हरित ऊर्जा की दिशा में बढ़े हरियाणा के कदम

August 7, 2025
0
नायब सरकार ने गरीबों के अपने घर का सपना किया पूरा
BREAKING

नायब सरकार ने गरीबों के अपने घर का सपना किया पूरा

August 4, 2025
0
55 साल बनाम 11 साल- कांग्रेस ने गरीबों को सपने दिखाए, जबकि डबल इंजन सरकार ने उन्हें साकार किया – मुख्यमंत्री नायब सिंह सैनी
BREAKING

55 साल बनाम 11 साल- कांग्रेस ने गरीबों को सपने दिखाए, जबकि डबल इंजन सरकार ने उन्हें साकार किया – मुख्यमंत्री नायब सिंह सैनी

August 4, 2025
0
मुख्यमंत्री नायब सिंह सैनी ने रामायण के बाल कांड का पंजाबी अनुवाद का किया विमोचन
BREAKING

मुख्यमंत्री नायब सिंह सैनी ने रामायण के बाल कांड का पंजाबी अनुवाद का किया विमोचन

August 2, 2025
0
Next Post
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਬਜਟ ਨੂੰ ਵਿਕਾਸ ਮੁੱਖੀ, ਗਰੀਬ ਹਿਤੈਸ਼ੀ ਅਤੇ ਭਵਿੱਖ ਦੇ ਅਨੁਕੂਲ ਦਸਿਆ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਬਜਟ ਨੂੰ ਵਿਕਾਸ ਮੁੱਖੀ, ਗਰੀਬ ਹਿਤੈਸ਼ੀ ਅਤੇ ਭਵਿੱਖ ਦੇ ਅਨੁਕੂਲ ਦਸਿਆ

Ozi News

© 2024 ozinews.in - Powered by Ozi Broadcasters Private Limited+919317088800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • CONTACT US

© 2024 ozinews.in - Powered by Ozi Broadcasters Private Limited+919317088800

Welcome Back!

Login to your account below

Forgotten Password?

Retrieve your password

Please enter your username or email address to reset your password.

Log In

Add New Playlist