ਅਕਾਲੀ ਦਲ ਕਰੇਗਾ ਤਿੱਖਾ ਸੰਘਰਸ, ਪੰਜਾਬ ਵਿਚ ਇਸ ਵਕਤ ਹੈ ਜੰਗਲ ਰਾਜ ; ਰੱਖੜਾ
ਪਟਿਆਲਾ, 7 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) -ਪਿੰਡ ਤਖਤੁਮਾਜਰਾ ਦੀ ਬੀਬੀ ਜਾਗੀਰ ਕੌਰ ਦੀ ਮੌਤ ਦੇ ਮਾਮਲੇ ਵਿਚ ਅੱਜ ਸਾਬਕਾ ਮੰਤਰੀ ਤੇ ਜਿਲਾ ਪਟਿਆਲਾ ਅਕਾਲੀ ਦਲ ਦੇ ਇੰਚਾਰਜ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਸਮੂਹ ਜਿਲੇ ਦੇ ਹਲਕਾ ਇੰਚਾਰਜਾਂ ਤੇ ਨੇਤਾਵਾਂ ਦੇ ਵਫਦ ਨੇ ਐਸ ਐਸ ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਤਖਤਮਾਜਰਾ ਕਾਂਡ ਲਈ ਅਸਲ ਦੋਸੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਨਹੀ ਤਾਂ ਅਕਾਲੀ ਦਲ ਤਿੱਖਾ ਸੰਘਰਸ ਕਰੇਗਾ । ਰੱਖੜਾ ਨੇ ਕਿਹਾ ਕਿ ਪੁਲਸ ਤਖਤੂਮਾਜਰਾ ਵਿਖੇ ਨਜਾਇਜ ਅਕਾਲੀ ਵਰਕਰਾਂ ਖਿਲਾਫ ਕੇਸ ਦਰਜ ਕਰਕੇ ਜਾਣ ਬੁੱਝ ਕੇ ਸਮੁੱਚੇ ਪਰਿਵਾਰਾਂ ਨੂੰ ਪ੍ਰੇਸਾਨ ਕਰ ਰਹੀ ਹੈ।
ਇਸ ਵਫਦ ਵਿਚ ਵਿਧਾਇਕ ਸਨੋਰ ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਲਕਾ ਇੰਚਾਰਜ ਘਨੌਰ ਬੀਬੀ ਹਰਪ੍ਰੀਤ ਕੋਰ ਮੂਖਮੇਲਪੁਰ, ਸਤਬੀਰ ਸਿੰਘ ਖੱਟੜਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ ,ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ, ਐਗਜੈਕਟਿਵ ਮੈਂਬਰ ਜਸਮੇਰ ਸਿੰਘ ਲਾਛੜੂ, ਸੁਰਜੀਤ ਸਿੰਘ ਗੜੀ, ਜਰਨੈਲ ਸਿੰਘ ਕਰਤਾਰਪੁਰ, ਸਤਵਿੰਦਰ ਸਿੰਘ ਟੋਹੜਾ, ਜਸਪਾਲ ਸਿੰਘ ਕਲਿਆਣ ਸਾਬਕਾ ਚੈਅਰਮੈਨ,ਜਸਪਾਲ ਸਿੰਘ ਬਿੱਟੂ ਚੱਠਾ, ਇੰਦਰਜੀਤ ਸਿੰਘ ਰੱਖੜਾ, ਭੁਪਿੰਦਰ ਸਿੰਘ ਸੇਖੂਪਰ , ਅਮਰਿੰਦਰ ਰਾਜਾ ਤੁੜ, ਹੈਰੀ ਮੂਖਮੇਲਪੁਰ, ਕ੍ਰਿਸਨ ਸਿੰਘ ਸਨੌਰ, ਜਗਜੀਤ ਸਿੰਘ ਕੋਹਲੀ ਤੇ ਹੋਰ ਨੇਤਾ ਵੀ ਮੋਜੂਦ ਸਨ।
ਰੱਖੜਾ ਨੇ ਕਿਹਾ ਕਿ ਸਾਰੀਆਂ ਵੀਡੀਓਜ ਸਬੂਤ ਦੇ ਤੋਰ ਤੇ ਮੋਜੂਦ ਹਨ ਕਿ ਅਕਾਲੀ ਵਰਕਰਾਂ ਨੂੰ ਕੁੱਟਿਆ ਗਿਆ ਅਤੇ ਫੇਰ ਉਹਨਾਂ ਦੇ ਖਿਲਾਫ ਨਾਜਾਇਜ਼ ਕੇਸ ਬਣਾ ਦਿੱਤੇ ਗਏ। ਬੀਬੀ ਜਾਗੀਰ ਕੌਰ ਦੇ ਪਤੀ ਦੇ ਖਿਲਾਫ ਨਾਜਾਇਜ਼ ਕੇਸ ਬਣਾਇਆ ਗਿਆ ਤੇ ਸਹੀ ਇਲਾਜ ਨਾ ਹੋਣ ਕਾਰਨ ਬੀਬੀ ਜਾਗੀਰ ਕੌਰ ਦੀ ਮੌਤ ਹੋ ਗਈ। ਰੱਖੜਾ ਨੇ ਐਸ ਐਸ ਪੀ ਨੂੰ ਸਮੁੱਚੀ ਸਥਿਤੀ ਤੋ ਜਾਣੂ ਕਰਵਾਕੇ ਮੰਗ ਕੀਤੀ ਕਿ ਉਚ ਪੱਧਰ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਤੇ ਅਕਾਲੀਆਂ ‘ਤੇ ਬਣਾਏ ਨਾਜਾਇਜ਼ ਕੇਸ ਵਾਪਸ ਨਾ ਕੀਤੇ ਗਏ ਤਾਂ ਅਕਾਲੀ ਦਲ ਦਾ ਇੱਕ ਵਫਦ ਇਸ ਮਾਮਲੇ ਵਿਚ ਰਾਜਪਾਲ ਨੂੰ ਮਿਲੇਗਾ ਤੇ ਫਿਰ ਸੰਘਰਸ ਕਰੇਗਾ। ਉਨਾਂ ਕਿਹਾ ਕਿ ਅੱਜ ਸਾਰੇ ਸਬੂਤ ਸਮੇਤ ਵੀਡੀਓਜ ਵੀ ਐਸ ਐਸ ਪੀ ਨੂੰ ਸੋਪਿਆਂ ਹਨ। ਰੱਖੜਾ ਨੇ ਕਿਹਾ ਕਿ ਮਾਮਲਾ ਗੁਰਦੁਆਰਾ ਸਾਹਿਬ ਦਾ ਹੈ ਤੇ ਇਥੇ ਦੀਆਂ ਵੀਡੀਓਜ ਦੇਖ ਕੇ ਸਾਰਾ ਸੱਚ ਤੇ ਝੂਠ ਸਪੱਸਟ ਰੂਪ ਵਿਚ ਸਾਹਮਣੇ ਆ ਜਾਂਦਾ ਹੈ।
ਰੱਖੜਾ ਨੇ ਕਿਹਾ ਕਿ ਇਸ ਵਕਤ ਪਟਿਆਲਾ ਤਾਂ ਕਿ ਪੂਰੇ ਪੰਜਾਬ ਵਿਚ ਜੰਗਲ ਰਾਜ ਹੈ । ਕਰਾਇਮ ਪੇਸਾ ਲੋਕ ਆਮ ਲੋਕਾਂ ਨੂੰ ਕੁੱਟ ਰਹੇ ਹਨ , ਸਰੇਆਮ ਅਕਾਲੀ ਵਰਕਰਾਂ ਦੇ ਕਤਲ ਹੋ ਰਹੇ ਹਨ । ਕਾਂਗਰਸੀ ਮੰਤਰੀ ਗੁੰਡਾਗਰਦੀ ਤੇ ਉਤਰੇ ਹੌਏ ਹਨ। ਉਨਾਂ ਕਿਹਾ ਕਿ ਪੰਜਾਬ ਵਿਚ ਤਾਂ ਵਿਚ ਇੰਜ ਲੱਗਦਾ ਹੇ ਕਿ ਪੂਰੀ ਤਰਾਂ ਮਾਫੀਆ ਆਪਣੇ ਪੈਰ ਪੈਸਾਰ ਚੁੱਕਾ ਹੈ। ਉਨਾਂ ਕਿਹਾ ਕਿ ਨਸੇ ਦਾ ਦਰਿਆ ਪੰਜਾਬ ਵਿਚ ਚਲ ਰਿਹਾ ਹੈ। ਰੱਖੜਾ ਨੇ ਕਿਹਾ ਕਿ ਜਦੋ ਅਸੀ ਕਹਿੰਦੇ ਹਾਂ ਕਿ ਪੰਜਾਬ ਵਿਚ ਜੰਗਲ ਰਾਜ ਹੈ ਤਾਂ ਕਾਂਗਰਸੀ ਚੀਕਾ ਮਾਰਦੇ ਹਨ । ਹੁਣ ਇਨਾ ਦੇ ਐਸ ਐਚ ਓ ਵੀ ਸਰੇਆਮ ਰਿਸਵਤ ਕਾਂਡ ਤੇ ਨਸਿਆਂ ਵਰਗੇ ਸੰਗੀਨ ਜੁਰਮਾਂ ਵਿਚ ਫਸ ਚੁੱਕੇ ਹਨ । ਹੁਣ ਇਹ ਦੱਸਣ ਕਿ ਜਿਲੇ ਪਟਿਆਲਾ ਵਿਚ ਕਾਨੂੰਨ ਕਿਥੈ ਹੈ। ਰੱਖੜਾ ਨੇ ਕਿਹਾ ਕਿ ਜੇਕਰ ਇਕ ਹਫਤੇ ਵਿਚ ਤਖਤਨੂੰਮਾਜਰਾ ਕਾਂਡ ਵਿਚ ਕਾਰਵਾਈ ਨਾ ਹੋਈ ਤਾਂ ਤਿੱਖਾ ਸੰਘਰਸ ਹੋਵਗੇ।