ਪਟਿਆਲਾ 28 ਜਨਵਰੀ (ਪਿੰਤਾਬਰ ਸ਼ਰਮਾ) : ਉਤਰਾਖੰਡ ਸਭਾ ਪਟਿਆਲਾ ਅਤੇ ਉੱਤਰਾਂਚਲੀ ਕਲਚਰਲ ਅਤੇ ਵੈਲਫੇਅਰ ਸੋਸਾਇਟੀ ਦੁਆਰਾ 71ਵਾਂ ਗਣਤੰਤਰ ਦਿਹਾੜਾ ਏਕਤਾ ਨਗਰ ਪਟਿਆਲਾ ਵਿੱਚ ਮਨਾਇਆ ਗਿਆ । ਇਸ ਮੌਕੇ ਉੱਤੇ ਤਿਰੰਗਾ ਲਹਿਰਾਉਣ ਦੀ ਰਸਮ ਸਭਾ ਦੇ ਜਰਨਲ ਸਕੱਤਰ ਰਾਜਿੰਦਰ ਸਿੰਘ ਪਵਾਰ ਨੇ ਅਦਾ ਕੀਤੀ।
ਇਸ ਮੌਕੇ ਉੱਤੇ ਦੇਸ਼ ਦੇ ਸੰਵਿਧਾਨ ਨਿਰਮਾਤਾਵਾਂ ਨੂੰ ਯਾਦ ਕੀਤਾ ਗਿਆ। ਦੇਸ਼ ਲਈ ਵੀਰਗਤੀ ਪ੍ਰਾਪਤ ਕੀਤੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰੱਧਾਂਜਲੀ ਦਿੱਤੀ ਗਈ ਅਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਇਸ ਮੋਕੇ ਭੁਵਨ ਪਾਠਕ ਨੂੰ ਸਭਾ ਨੂੰ ਵਿਸ਼ੇਸ਼ ਸਹਿਯੋਗ ਦੇਣ ਲਈ ਫੁੱਲਾਂ ਦੇ ਹਾਰ ਪਾਕੇ ਸਨਮਾਨਿਤ ਕੀਤਾ ਗਿਆ।
ਮਹਿਲਾਵਾਂ ਵਿੱਚੋਂ ਸਮਾਰੋਹ ਵਿੱਚ ਪਹੁੰਚੀ ਬਜੁਰਗ ਮਾਤਾ ਨੂੰ ਵੀ ਫੁਲਾਂ ਦੇ ਹਾਰ ਪਾਕੇ ਸਨਮਾਨਿਤ ਕੀਤਾ ਗਿਆ ਇਸਦੇ ਨਾਲ ਹੀ ਪੰਜਾਬੀ ਮੂਲ ਦੇ ਬਜੁਰਗ ਦਾ ਵੀ ਸਮਰੋਹ ਵਿੱਚ ਪੁੱਜਣ ਉੱਤੇ ਫੁੱਲ ਮਾਲਾ ਪਾਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਉੱਤੇ ਮੁੱਖਵਕਤਾਵਾਂ ਵਿੱਚ ਜੋਤ ਸਿੰਘ ਭੰਡਾਰੀ (ਸਾਬਕਾ ਜਰਨਲ ਸਕੱਤਰ ਗੜਵਾਲੀ ਪ੍ਰਤਿਿਨੱਧੀ ਸਭਾ ਪੰਜਾਬ, ਸਾਬਕਾ ਪ੍ਰਧਾਨ ਗੜਵਾਲ ਸਭਾ ਪਟਿਆਲਾ), ਭਗਤ ਸਿੰਘ ਭੰਡਾਰੀ (ਸੰਰਕਸ਼ਕ ਉਤਰਾਖੰਡ ਸਭਾ ਪਟਿਆਲਾ), ਭੁਵਨ ਪਾਠਕ, ਡਾH ਅਮਰਚੰਦ ਕੁਮਾਂਈ, ਰਮੇਸ਼ ਭੰਡਾਰੀ, ਪਿਰਥਵੀ ਪਾਲ ਸਿੰਘ ਪਵਾਰ, ਦਵਿਂਦਰ ਸਿੰਘ ਰਮੋਲਾ ਆਦਿ ਨੇ ਸਬੰਧੋਤ ਕੀਤਾ।
ਇਸ ਮੋਕੇ ਮੀਨਾ ਬਿਸ਼ਟ ਨੇ ਦੇਸ਼ ਭਗਤੀ ਨੂੰ ਪ੍ਰੇਰਿਤ ਕਰਦੀਆਂ ਕਵਿਤਾਵਾਂ ਸੁਣਾਈਆਂ ਅਤੇ ਗੀਤ ਗਾਏ ਅਤੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ।
ਇਸ ਮੋਕੇ ਭਗਵਾਨ ਸਿੰਘ ਕਠੈਤ, ਉੱਤਮ ਸਿੰਘ ਰਮੋਲਾ, ਵੀਰ ਸਿੰਘ ਨੇਗੀ, ਰੋਸ਼ਨੀ ਦੇਵੀ, ਸੁਨੀਤਾ ਦੇਵੀ ਆਦਿ ਨੇ ਵੱਡੀ ਗਿਣਤੀ ਵਿੱਚ ਸਮਾਰੋਹ ਵਿੱਚ ਪਹੁੰਚ ਕੇ ਦੇਸ਼ ਅਤੇ ਤਿਰੰਗੇ ਦੇ ਪ੍ਰਤੀ ਆਪਣੀ ਨਿਸ਼ਠਾ ਨੂੰ ਜਾਣੂ ਕਰਵਾਇਆ।













